18.2 C
Toronto
Wednesday, August 19, 2026
spot_img
Homeਜੀ.ਟੀ.ਏ. ਨਿਊਜ਼ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇ

ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇ

ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇਐਡਮਿੰਟਨ : ਬੜੇ ਲੰਮੇ ਸਮੇਂ ਤੋਂ ਬਾਅਦ ਪੰਜਾਬੀਆਂ ਲਈ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਜਦੋਂ ਇਕ ਪੰਜਾਬੀ ਤੇ ਪੰਜਾਬ ਦੇ ਜੰਮਪਲ ਅਮਰਜੀਤ ਸਿੰਘ ਸੋਹੀ ਨੂੰ ਐਡਮਿੰਟਨ ਸਿਟੀ ਦਾ ਮੇਅਰ ਚੁਣਿਆ ਗਿਆ ਹੈ। ਅਮਰਜੀਤ ਸਿੰਘ ਸੋਹੀ, ਪੰਜਾਬ ਦੇ ਮਲੇਰਕੋਟਲਾ ਨਾਲ ਸੰਬੰਧਿਤ ਹਨ ਤੇ ਉਹ ਟਰੂਡੋ ਸਰਕਾਰ ਵਿਚ ਵਾਤਾਵਰਨ ਮੰਤਰੀ ਦੇ ਤੌਰ ‘ਤੇ ਵੀ ਮੰਤਰੀ ਦੀ ਸੇਵਾ ਨਿਭਾਅ ਚੁੱਕੇ ਹਨ। ਸੋਹੀ ਪਿਛਲੇ ਸਮੇਂ ਲਿਬਰਲ ਪਾਰਟੀ ਵਲੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜ ਚੁੱਕੇ ਹਨ, ਜਿਸ ਵਿਚ ਟਿੰਮ ਉੱਪਲ ਉਨ੍ਹਾਂ ਦੇ ਮੁਕਾਬਲੇ ਚੋਣ ਜਿੱਤ ਗਏ ਸਨ ਪਰ ਇਕ ਮੇਅਰ ਵਜੋਂ ਚੋਣ ਜਿੱਤ ਜਾਣਾ ਵੱਡੀ ਜਿੱਤ ਮੰਨੀ ਜਾ ਰਹੀ ਹੈ, ਜਿਸ ਨੂੰ ਪੰਜਾਬੀ ਵਿਚ ਐਡਮਿੰਟਨ ਦਾ ਸਰਪੰਚ ਬਣਨਾ ਵੀ ਕਿਹਾ ਜਾ ਸਕਦਾ ਹੈ।

 

RELATED ARTICLES
POPULAR POSTS