ਬਰੈਂਪਟਨ : ਪੀਲ ਰੀਜਨਲ ਪੁਲਿਸ 5 ਅਗਸਤ ਨੂੰ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਹੋਈ ਲੁੱਟ ਦੇ ਮਾਮਲੇ ‘ਚ ਦੋ ਲੁਟੇਰਿਆਂ ਨੂੰ ਲੱਭ ਰਹੀ ਹੈ। ਇਹ ਲੁੱਟ ਰਾਤ ਨੂੰ 10:30 ਵਜੇ ਤੋਂ ਬਾਅਦ ਹੋਈ ਅਤੇ 10:45 ‘ਤੇ ਪੁਲਿਸ ਨੂੰ ਸੂਚਨਾ ਮਿਲੀ। ਇਹ ਗੈਸ ਸਟੇਸ਼ਨ ਮੇਅਫੀਲਡ ਐਂਡ ਏਅਰਪੋਰਟ ਰੋਡ ‘ਤੇ ਬਰੈਂਪਟਨ ਕੇਲੇਡਨ ਸਰਹੱਦ ‘ਤੇ ਸਥਿਤ ਹੈ।
ਇਸ ਲੁੱਟ ਦੌਰਾਨ ਲੁਟੇਰਿਆਂ ਨੇ ਇਕ ਗੰਨ ਵੀ ਲਹਿਰਾਈ। ਲੁੱਟ ਦੇ ਦੌਰਾਨ ਕੋਈ ਵੀ ਜਖ਼ਮੀ ਨਹੀਂ ਹੋਇਆ। ਪੁਲਿਸ ਟੀਮਾਂ ਲਗਾਤਾਰ ਮਾਮਲੇ ਦੇ ਆਰੋਪੀਆਂ ਦੀ ਭਾਲ ਕਰ ਰਹੀਆਂ ਹਨ। ਪੁਲਿਸ ਦੇ ਅਨੁਸਾਰ ਦੋਵੇਂ ਲੁਟੇਰੇ ਲੁੱਟ ਤੋਂ ਬਾਅਦ ਪੈਦਲ ਹੀ ਉਥੋਂ ਭੱਜ ਗਏ। ਨੇੜਲੇ ਖੇਤਰਾਂ ਤੋਂ ਸੀਸੀਟੀਵੀ ਫੁਟੇਜ਼ ਪ੍ਰਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ 905-453-3311 ‘ਤੇ ਸੰਪਰਕ ਕਰਕੇ ਸੂਚਨਾ ਦੇ ਕੇ ਜਾਣਕਾਰੀ ਸਾਂਝੀ ਕਰ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …