ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਸ਼ਹਿਰ ਵਿਚ ਆਪਣੀਆਂ ਕਾਰਾਂ ਨੂੰ ਮੌਡੀਫਾਈ ਕਰਕੇ ਅਤੇ ਤੇਜ਼ ਅਵਾਜ਼ ਕਰਨ ਵਾਲੇ ਐਗਜਾਸਟ ਸਿਸਟਮ ਵਾਲੇ ਵਿਅਕਤੀਆਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜੁਲਾਈ ਮਹੀਨੇ ਵਿਚ ਹੀ ਅਜਿਹੇ 400 ਵਿਅਕਤੀਆਂ ‘ਤੇ ਕਾਰਵਾਈ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਹਨ। ਇਨ੍ਹਾਂ ਕਾਰਾਂ, ਜੀਪਾਂ ‘ਤੇ ਇਹ ਕਾਰਵਾਈ ਪ੍ਰੋਜੈਕਟ ਨੋਏਜਮੇਰ ਦੇ ਤਹਿਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਜੁਲਾਈ ਮਹੀਨੇ ਵਿਚ ਹੀ 403 ਹਾਈਵੇ ਟ੍ਰੈਫਿਕ ਐਕਟ ਚਲਾਨਾਂ ਨੂੰ ਕੱਟਿਆ ਗਿਆ ਜੋ ਕਿ ਪੀਲ ਰੀਜ਼ਨ ਵਿਚ ਲਾਗੂ ਹੈ। ਇਨ੍ਹਾਂ 403 ਚਲਾਨਾਂ ਵਿਚ 154 ਨੂੰ ਇਕ ਵਹੀਕਲ ‘ਤੇ ਗਲਤ ਮਫਲਰ ਅਤੇ 150 ਨੂੰ ਗੈਰ ਜ਼ਰੂਰੀ ਅਵਾਜ਼ ਤਹਿਤ ਕੱਟਿਆ ਹੈ। ਪੁਲਿਸ ਲਗਾਤਾਰ ਅਜਿਹੇ ਵਾਹਨ ਮਾਲਕਾਂ ਨੂੰ ਆਪਣੇ ਮੌਡੀਫਾਈ ਸਿਸਟਮ ਨੂੰ ਰਿਪੇਅਰ ਕਰਨ ਲਈ ਕਹਿ ਰਹੀ ਹੈ ਅਤੇ ਅਜਿਹੇ ਡਿਵਾਈਸੇਜ ਤੋਂ ਬਚਣ ਲਈ ਕਹਿ ਰਹੀ ਹੈ ਜੋ ਕਿ ਫੈਕਟਰੀ ਤੋਂ ਨਿਕਲਣ ਤੋਂ ਬਾਅਦ ਵਾਹਨਾਂ ਦੀ ਅਵਾਜ਼ ਬਦਲਣ ਲਈ ਲਗਵਾਏ ਜਾਂਦੇ ਹਨ। ਇੰਸਪੈਕਟਰ ਪੇਟ ਡੇਨੋਸ ਨੇ ਕਿਹਾ ਕਿ ਅਸੀਂ ਇਸ ਕੋਸ਼ਿਸ਼ ਲਈ ਲੋਕਾਂ ਤੋਂ ਮਿਲ ਰਹੇ ਸਮਰਥਨ ਦਾ ਸਵਾਗਤ ਕਰਦੇ ਹਾਂ ਅਤੇ ਅਸੀਂ ਇਸ ਅਭਿਆਨ ਨੂੰ ਅਗਸਤ ਮਹੀਨੇ ਵਿਚ ਵੀ ਜਾਰੀ ਰੱਖਾਂਗੇ।
ਗੱਡੀਆਂ ‘ਚ ਬਦਲਾਅ ਕਰਨ ਵਾਲਿਆਂ ‘ਤੇ ਪੁਲਿਸ ਦੀ ਕਾਰਵਾਈ
RELATED ARTICLES

