ਟੋਰਾਂਟੋ/ਸਤਪਾਲ ਸਿੰਘ ਜੌਹਲ
ਪੰਜਾਬੀਆਂ ਦੇ ਗੜ੍ਹ ਸ਼ਹਿਰ ਬਰੈਂਪਟਨ ਵਿਚ ਇਕ ਪੰਜਾਬੀ ਨੌਜਵਾਨ ਹਰਮਿੰਦਰ ਸਿੰਘ (22) ਵਲੋਂ ਖੁਦਕੁਸ਼ੀ ਕਰ ਲਈ ਗਈ। ਉਹ ਅਜੇ ਢਾਈ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਆਇਆ ਸੀ ਅਤੇ ਉਸ ਨੇ ਪੱਕੇ ਹੋਣ ਲਈ ਅਰਜ਼ੀ ਲਗਾਈ ਸੀ। ਇਹ ਨੌਜਵਾਨ ਪਾਤੜਾਂ (ਪਟਿਆਲਾ) ਇਲਾਕੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ਘਰ ਵਿਚੋਂ ਹਰਮਿੰਦਰ ਦੀ ਲਾਸ਼ ਕਬਜ਼ੇ ਵਿਚ ਲੈ ਲਈ ਹੈ, ਜਿੱਥੇ ਉਹ 3 ਹੋਰ ਮੁੰਡਿਆਂ ਨਾਲ ਰਹਿ ਰਿਹਾ ਸੀ। ਪਤਾ ਲੱਗਾ ਹੈ ਕਿ ਉਸ ਦੇ ਸਾਥੀ ਕੰਮ ‘ਤੇ ਗਏ ਹੋਏ ਸਨ ਅਤੇ ਘਟਨਾ ਸਮੇਂ ਉਹ ਇਕੱਲਾ ਹੀ ਘਰ ਵਿਚ ਸੀ। ਪੁਲਿਸ ਵਲੋਂ ਘਟਨਾ ਦੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਖੁਦਕੁਸ਼ੀ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਮਾਪਿਆਂ ਵਲੋਂ ਬੜੇ ਉਤਸ਼ਾਹ ਨਾਲ ਆਪਣੇ ਧੀਆਂ-ਪੁੱਤਰ ਕੈਨੇਡਾ ਵਿਚ ਭੇਜੇ ਜਾਂਦੇ ਹਨ ਪਰ ਕੁਝ ਸਮੇਂ ਬਾਅਦ ਫੀਸਾਂ, ਨੌਕਰੀਆਂ, ਪੱਕੇ ਹੋਣ ਦਾ ਫ਼ਿਕਰ ਵਗ਼ੈਰਾ ਦੀਆਂ ਤਲਖ਼ ਸਚਾਈਆਂ ਉਨ੍ਹਾਂ ਨੂੰ ਘੇਰਨ ਲੱਗਦੀਆਂ ਹਨ ਅਤੇ ਕੈਨੇਡਾ ਆਉਣ ਦੇ ਫ਼ੈਸਲੇ ਉੱਪਰ ਕੁਝ ਵਿਦਿਆਰਥੀਆਂ ਵਲੋਂ ਪਛਤਾਵਾ ਕੀਤਾ ਜਾਣ ਲੱਗਦਾ ਹੈ।ઠ
ਬਰੈਂਪਟਨ ‘ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ
RELATED ARTICLES

