Breaking News
Home / ਜੀ.ਟੀ.ਏ. ਨਿਊਜ਼ / ਫੰਡਾਂ ‘ਚ ਕਟੌਤੀ ਦੇ ਮਾਮਲੇ ‘ਚ ਡੱਗ ਫੋਰਡ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਫੰਡਾਂ ‘ਚ ਕਟੌਤੀ ਦੇ ਮਾਮਲੇ ‘ਚ ਡੱਗ ਫੋਰਡ ਨੂੰ ਕਰਨਾ ਪਿਆ ਵਿਰੋਧ ਦਾ ਸਾਹਮਣਾ

ਉਨਟਾਰੀਓ : ਜਦ ਤੋਂ ਡਗ ਫੋਰਡ ਨੇ ਪ੍ਰੀਮੀਅਰ ਦਾ ਅਹੁਦਾ ਸੰਭਲਿਆ ਹੈ ਉਸ ਸਮੇਂ ਤੋਂ ਹੀ ਫੰਡਾਂ ‘ਚ ਕਟੌਤੀ ਦੇ ਮਾਮਲੇ ‘ਚ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫਤੇ ਸਕੂਲ ਵਰਕਰਾਂ ਅਤੇ ਉਨਟਾਰੀਓ ਦੇ ਸਿੱਖਿਆ ਵਿਭਾਗ ਆਹਮੋ-ਸਾਹਮਣੇ ਸਨ। ਮਾਮਲਾ ਸਮ੍ਰਾਇਕ ਤੱਕ ਪਹੁੰਚ ਗਿਆ ਸੀ ਪਰ ਆਖਰੀ ਸਮੇਂ ‘ਚ ਸਿੱਖਿਆ ਮੰਤਰੀ ਸਟੀਫਨ ਲੈਚੀ ਵਲੋਂ ਯੂਨੀਅਨ ਮੈਂਬਰਾਂ ਨਾਲ ਸਮਝੌਤਾ ਕਰ ਸਮ੍ਰਾਇਕ ਟਾਲ ਦਿੱਤੀ ਗਈ। ਸਿੱਖਿਆ ਮੰਤਰੀ ਸਟੀਫਨ ਲੈਚੀ ਨੇ ਐਨ ਸਮੇਂ ‘ਤੇ ਯੂਨੀਅਨ ਮੈਂਬਰਾਂ ਨਾਲ ਸਮਝੌਤਾ ਕਰ ਲਿਆ ਅਤੇ ਉਹਨਾਂ ਦੀਆਂ ਕੁਝ ਮੰਗਾਂ ਨੂੰ ਮਨ ਲਿਆ। ਇਸ ਸਮਝੌਤੇ ਦਾ ਜ਼ਿਕਰ ਉਹਨਾਂ ਨੇ ਪ੍ਰੈਸ ਕਾਨਫਰੰਸ ‘ਚ ਆ ਕੇ ਕੀਤਾ।
ਇਸ ਸਮਝੌਤੇ ਤੋਂ ਬਾਅਦ ਯੂਨੀਅਨ ਦੇ ਪ੍ਰਧਾਨ ਲੌਰਾ ਵਾਲਟਨ ਨੇ ਕਿਹਾ ਕਿ 55000 ਸਕੂਲ ਵਰਕਰਾਂ ਸਟ੍ਰੀਕ ‘ਤੇ ਨਹੀਂ ਜਾਣਗੇ ਪਰ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨ ‘ਚ 20 ਮਿਲੀਅਨ ਡਾਲਰ ਦਾ ਨਿਵੇਸ਼ ਕਰ ਸਰਕਾਰ ਸਕੂਲਾਂ ‘ਚ ਨਵੀਆਂ ਅਸਾਮੀਆਂ ਪੈਣਾ ਕਰੇਗੀ। ਇਹ ਸਮਝੌਤਾ ਸਿਰਫ ਸਰਕਾਰ ਨੇ ਵਰਕਰਾਂ ਨੂੰ ਸਟ੍ਰੀਕ ‘ਤੇ ਜਾਣ ਲਈ ਕੀਤਾ ਹੈ, ਪਰ ਸਿੱਖਿਆ ਦੇ ਖੇਤਰ ‘ਚ ਸਰਕਾਰ ਕਿੰਨਾ ਨਿਵੇਸ਼ ਕਰੇਗੀ ਇਹ ਸਮਾਂ ਹੀ ਦੱਸੇਗਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …