ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਸ਼ਹਿਰ ਪੈਟਰੋਲੀਆ ਦੇ ਦੱਖਣ ‘ਚ ਪੈਂਦੇ ਓਆਇਲ ਸਪਰਿੰਗ ਕੋਲ ਪਿਛਲੇ ਦਿਨੀਂ ਵਾਪਰੇ ਇਕ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਦੇ ਦੱਸਣ ਮੁਤਾਬਕ ਕਾਰ ਫੁੱਟਪਾਥ ਤੋਂ ਉਤਰ ਗਈ ਅਤੇ ਕਈ ਵਾਰ ਪਲਟਦਿਆਂ ਹਾਦਸਾਗ੍ਰਸਤ ਹੋ ਗਈ। ਹਾਦਸੇ ‘ਚ ਮਾਰੇ ਗਏ ਵਿਦਿਆਰਥੀਆਂ ਦੀ ਪਛਾਣ ਜਲੰਧਰ ਜ਼ਿਲ੍ਹੇ ਦੇ ਗੁਰਵਿੰਦਰ ਸਿੰਘ ਤੇ ਤਨਵੀਰ ਸਿੰਘ ਵਜੋਂ ਹੋਈ ਹੈ ਜਦੋਂ ਕਿ ਉਨ੍ਹਾਂ ਨਾਲ ਘੁੰਮਣ ਗਈ ਵਿਦਿਆਰਥਣ ਹਰਪ੍ਰੀਤ ਕੌਰ (ਗੁਰਦਾਸਪੁਰ) ਵੀ ਇਸ ਹਾਦਸੇ ਵਿਚ ਮਾਰੀ ਗਈ। ਡਰਾਈਵਰ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਸ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।
ਉਨਟਾਰੀਓ ਨੇੜੇ ਸੜਕ ਹਾਦਸੇ ‘ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ
RELATED ARTICLES

