24.8 C
Toronto
Wednesday, September 17, 2025
spot_img
Homeਜੀ.ਟੀ.ਏ. ਨਿਊਜ਼ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ ਵਾਧਾ

ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਵਿੱਚ ਮਜ਼ਬੂਤੀ ਆਉਣ ਤੋਂ ਬਾਅਦ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਇੱਕ ਵਾਰੀ ਫਿਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਫਟਾ ਦੇ ਅਸਥਿਰ ਭਵਿੱਖ ਨੂੰ ਲੈ ਕੇ ਪੈਣ ਵਾਲੇ ਨਕਾਰਾਤਮਕ ਅਸਰ ਸਬੰਧੀ ਵੀ ਚੇਤਾਵਨੀ ਦਿੱਤੀ ਗਈ ਹੈ।
ਸੈਂਟਰਲ ਬੈਂਕ ਨੇ ਵਿਆਜ਼ ਦਰਾਂ ਵਿੱਚ 1.25 ਫੀਸਦੀ ਵਾਧਾ ਕਰਨ ਦੇ ਆਪਣੇ ਫੈਸਲੇ ਪਿੱਛੇ ਮਜ਼ਬੂਤ ਹੋ ਰਹੇ ਅਰਥਚਾਰੇ ਦਾ ਹੱਥ ਦੱਸਿਆ। ਵਿਆਜ਼ ਦਰਾਂ ਵਿੱਚ ਇਹ ਵਾਧਾ ਇੱਕ ਫੀਸਦੀ ਤੋਂ ਕੀਤਾ ਗਿਆ ਹੈ। ਪਿਛਲੀਆਂ ਗਰਮੀਆਂ ਤੋਂ ਲੈ ਕੇ ਹੁਣ ਤੱਕ ਇਹ ਤੀਜਾ ਵਾਧਾ ਹੈ। ਇਸ ਤੋਂ ਪਹਿਲਾਂ ਬੈਂਕ ਜੁਲਾਈ ਤੇ ਸਤੰਬਰ ਵਿੱਚ ਆਪਣੀਆਂ ਵਿਆਜ਼ ਦਰਾਂ ਵਧਾ ਚੁੱਕਿਆ ਹੈ। ਸੈਂਟਰਲ ਬੈਂਕ ਨੇ ਸਮੇਂ-ਸਮੇਂ ਉੱਤੇ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕਰਨ ਦਾ ਸੰਕੇਤ ਵੀ ਦਿੱਤਾ ਹੈ।
ਨਾਫਟਾ ਸਬੰਧੀ ਚੱਲ ਰਹੀ ਗੱਲਬਾਤ ਦੇ ਅਜੇ ਨਤੀਜੇ ਸਾਹਮਣੇ ਨਹੀਂ ਆਏ ਹਨ ਪਰ ਸੈਂਟਰਲ ਬੈਂਕ ਅਨੁਸਾਰ ਇਸ ਦੇ ਸਿਰਫ ਵਪਾਰ ਉੱਤੇ ਹੀ ਨਕਾਰਾਤਮਕ ਪ੍ਰਭਾਵ ਨਹੀਂ ਪੈਣਗੇ ਸਗੋਂ ਸਮਾਂ ਪੈਣ ਦੇ ਨਾਲ ਕੈਨੇਡਾ ਵਿੱਚ ਵਪਾਰਕ ਨਿਵੇਸ਼ ਉੱਤੇ ਵੀ ਇਸ ਦਾ ਅਸਰ ਪਵੇਗਾ। ਬੈਂਕ ਨੇ ਇਹ ਵੀ ਆਖਿਆ ਕਿ ਅਰਥਚਾਰੇ ਦੇ ਆਪਣੀ ਪੂਰੀ ਸਮਰੱਥਾ ਵਿੱਚ ਕੰਮ ਕਰਦੇ ਰਹਿਣ ਲਈ ਇਹ ਜ਼ਰੂਰੀ ਹੋਵੇਗਾ ਕਿ ਨਿਰਧਾਰਤ ਮਾਨੇਟਰੀ ਨੀਤੀ ਅਪਣਾਈ ਜਾਵੇ। ਇਹ ਵੀ ਆਖਿਆ ਗਿਆ ਕਿ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਧਾ ਕੀਤੇ ਜਾਣ ਤੋਂ ਪਹਿਲਾਂ ਉਹ ਚੌਕਸੀ ਤੋਂ ਕੰਮ ਲਵੇਗਾ।
ਇਸ ਐਲਾਨ ਤੋਂ ਬਾਅਦ ਕੈਨੇਡਾ ਦੇ ਬਹੁਤੇ ਬੈਂਕਾਂ ਨੇ ਆਪਣੀਆਂ ਮੁੱਖ ਦਰਾਂ ਵਿੱਚ ਵੀ ਵਾਧਾ ਕਰ ਦਿੱਤਾ। ਸੈਂਟਰਲ ਬੈਂਕ ਦੇ ਗਵਰਨਰ ਸਟੀਫਨ ਪੋਲੋਜ਼ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਬੈਂਕ ਡਾਟਾ ਉੱਤੇ ਨਿਰਭਰ ਕਰਦਾ ਹੈ। ਪੋਲੋਜ਼ ਨੇ ਆਖਿਆ ਕਿ ਹੁਣ ਸਾਡੀ ਚਿੰਤਾ ਦਾ ਮੁੱਖ ਵਿਸ਼ਾ ਨਾਫਟਾ ਸਬੰਧੀ ਫੈਸਲਾ ਹੈ। ਇਸ ਦਾ ਕੀ ਫੈਸਲਾ ਆਵੇਗਾ, ਉਸ ਦਾ ਕਿਹੋ ਜਿਹਾ ਅਸਰ ਹੋਵੇਗਾ, ਇਹ ਸੱਭ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

RELATED ARTICLES
POPULAR POSTS