23.8 C
Toronto
Tuesday, July 21, 2026
spot_img
Homeਪੰਜਾਬ'ਆਪ' ਵਿਧਾਇਕ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ 'ਤੇ ਵਿੰਨਿਆ ਨਿਸ਼ਾਨਾ

‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ‘ਤੇ ਵਿੰਨਿਆ ਨਿਸ਼ਾਨਾ

ਰੇਤ ਮਾਫੀਆ ਮਾਮਲੇ ‘ਚ ਪੁਖਤਾ ਸਬੂਤ ਪੇਸ਼ ਕਰਨ ਦਾ ਕੀਤਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਦੀ ਮੰਗ ਕਰਦੇ ਹੋਏ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਸੁਖਪਾਲ ਖਹਿਰਾ ਨੇ ਮੁੱਖ ਸਕੱਤਰ ਨਾਲ ਮੁਲਾਕਾਤ ਕੀਤੀ। ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ‘ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਕਿ ਰਾਣਾ ਗੁਰਜੀਤ ਸਿੰਘ ਨੇ ਰੇਤ ਦੀਆਂ ਖੱਡਾਂ ਵਿਚ ਪੈਸੇ ਲਾਏ ਹਨ। ਖਹਿਰਾ ਨੇ ਰਾਣਾ ਗੁਰਜੀਤ ਨੂੰ ਚੈਲੰਜ ਕੀਤਾ ਕਿ ਬਹਿਸ ਕਰਨ ਲਈ ਸਮਾਂ ਅਤੇ ਸਥਾਨ ਉਹ ਤੈਅ ਕਰ ਲੈਣ ਅਤੇ ਉਹ ਮੀਡੀਆ ਸਾਹਮਣੇ ਉਨ੍ਹਾਂ ਨੂੰ ਬੇਨਕਾਬ ਕਰਨਗੇ। ਸੁਖਪਾਲ ਖਹਿਰਾ ਨੇ ਰੇਤ ਮਾਫੀਆ ਦੇ ਮਾਮਲੇ ਵਿਚ ਰਾਣਾ ਗੁਰਜੀਤ ਦੇ ਸ਼ਾਮਲ ਹੋਣ ਦੇ ਪੁਖਤਾ ਸਬੂਤ ਪੇਸ਼ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਰਾਣਾ ਗੁਰਜੀਤ ਦਾ ਪੈਸਾ ਲੱਗਿਆ ਹੋਣਾ ਸਾਬਤ ਹੋਇਆ ਹੈ। ਖਹਿਰਾ ਨੇ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਲਿਜਾਣ ਦਾ ਐਲਾਨ ਕੀਤਾ ਹੈ।

RELATED ARTICLES
POPULAR POSTS