ਵਿਪਾਸਨਾ ਨੂੰ ਹਰਿਆਣਾ ਪੁਲਿਸ ਦੇ ਜਾਂਚ ਰੂਮ ‘ਚ ਕੀਤਾ ਪੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅੱਜ ਹਰਿਆਣਾ ਪੁਲਿਸ ਦੇ ਜਾਂਚ ਰੂਮ ਵਿੱਚ ਪੇਸ਼ ਹੋਈ। ਜਿੱਥੇ ਪਹਿਲਾਂ ਤੋਂ ਹੀ ਬੈਠੀ ਹਨੀਪ੍ਰੀਤ ਦੇ ਗਲ ਲੱਗ ਕੇ ਜ਼ੋਰ-ਜ਼ੋਰ ਨਾਲ ਵਿਪਾਸਨਾ ਰੋਣ ਲੱਗੀ। ਵਿਪਾਸਨਾ ਬਿਮਾਰੀ ਦੇ ਬਹਾਨੇ ਨਾਲ ਪੁਲਿਸ ਅੱਗ ਪੇਸ਼ ਹੋਣ ਤੋਂ ਲਗਾਤਾਰ ਟਾਲ਼ਾ ਵੱਟ ਰਹੀ ਸੀ ਪਰ ਪੁਲਿਸ ਦੀ ਸਖ਼ਤੀ ਨਾਲ ਉਹ ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ ਪੇਸ਼ ਹੋਈ। ਵਿਪਾਸਨਾ ਤੋਂ ਪੁੱਛਗਿੱਛ ਵਿੱਚ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ। ਪੰਚਕੂਲਾ ਹਿੰਸਾ ਨੂੰ ਲੈ ਕੇ ਡੇਰੇ ਵਿੱਚ ਜਿਹੜੀ ਮੀਟਿੰਗ ਹੋਈ ਸੀ, ਵਿਪਾਸਨਾ ਉਸ ਮੀਟਿੰਗ ਵਿੱਚ ਮੌਜੂਦ ਸੀ।
Check Also
ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ
ਵਿਧਾਨ ਸਭਾ ਹਲਕਾ ਅਜਨਾਲਾ ਨਾਲ ਸਬੰਧਤ ਮੁੱਦੇ ਉਠਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ …