ਜ਼ਮੀਨ ਦੀ ਰਜਿਸਟਰੀ ਵੀ ਹਨੀਪ੍ਰੀਤ ਦੇ ਨਾਮ
ਜੈਪੁਰ/ਬਿਊਰੋ ਨਿਊਜ਼
ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਵੱਲੋਂ ਪਿਛਲੇ ਦੋ ਸਾਲ ਵਿਚ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ ਵਿਚ 25 ਬਿੱਘੇ ਜ਼ਮੀਨ ਖ਼ਰੀਦੇ ਜਾਣ ਦੀ ਗੱਲ ਸਾਹਮਣੇ ਆਈ ਹੈ। ਮਾਲ ਵਿਭਾਗ ਦੇ ਅੰਕੜਿਆਂ ਮੁਤਾਬਿਕ ਉਸ ਨੇ ਗੰਗਾਨਗਰ ਵਿਚ 10 ਬਿੱਘੇ, ਹਨੂੰਮਾਨਗੜ੍ਹ ਵਿਚ ਅੱਠ ਬਿੱਘੇ ਅਤੇ ਬੀਕਾਨੇਰ ਵਿਚ ਸੱਤ ਬਿੱਘੇ ਜ਼ਮੀਨ ਪਿਛਲੇ ਦੋ ਸਾਲ ਵਿਚ ਖ਼ਰੀਦੀ। ਜ਼ਮੀਨ ਦੀ ਰਜਿਸਟਰੀ ਉਸ ਦੇ ਹੀ ਨਾਂ ‘ਤੇ ਹੋਈ। ਡੇਰਾ ਮੁਖੀ ਦੀ ਗ੍ਰਿਫ਼ਤਾਰੀ ਦੇ ਬਾਅਦ ਹਨੀਪ੍ਰੀਤ ਦੇ ਹਨੂੰਮਾਨਗੜ੍ਹ ਜ਼ਿਲ੍ਹਾ ਸਥਿਤ ਆਪਣੇ ਭਰਾ ਦੇ ਸਹੁਰੇ ਘਰ ਵਿਚ ਰੁਕਣ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਰਾਜਸਥਾਨ ਪੁਲਿਸ ਨੇ ਕੁਝ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ। ਇਸੇ ਪੁੱਛਗਿੱਛ ਵਿਚ ਹਨੀਪ੍ਰੀਤ ਵੱਲੋਂ ਜ਼ਮੀਨ ਖ਼ਰੀਦੇ ਜਾਣ ਦੀ ਗੱਲ ਸਾਹਮਣੇ ਆਈ।
Check Also
ਕੋਵਿਡ ਵੈਕਸੀਨ ਦਾ ਅਚਾਨਕ ਹੋ ਰਹੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ
18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ ਨਵੀਂ ਦਿੱਲੀ/ਬਿਊਰੋ …