Breaking News
Home / ਭਾਰਤ / ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀ ਬ੍ਰਿਟੇਨ ਨੇ ਕੀਤੀ ਜ਼ਬਤ

ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀ ਬ੍ਰਿਟੇਨ ਨੇ ਕੀਤੀ ਜ਼ਬਤ

ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 45 ਹਜ਼ਾਰ ਕਰੋੜ ਰੁਪਏ
ਨਵੀਂ ਦਿੱਲੀ : ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹੀਮ ਦੀ ਬ੍ਰਿਟੇਨ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋ ਗਈ ਹੈ। ਦਾਊਦ ਦੀ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ। ਦਾਊਦ ਫ਼ਿਲਹਾਲ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿੱਚ ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀ ਨੂੰ ਸ਼ਾਮਲ ਕੀਤਾ ਸੀ। ਭਾਰਤ ਦਾ ਇਹ ਗੁਨਾਹਗਾਰ ਹੁਣ ਲੰਦਨ ਵਿੱਚ ਆਪਣਾ ਧੰਦਾ ਨਹੀਂ ਚਲਾ ਸਕੇਗਾ। ਇਸ ਤੋਂ ਇਲਾਵਾ ਪਹਿਲਾਂ ਮੋਦੀ ਸਰਕਾਰ ਦੇ ਕਹਿਣ ਉੱਤੇ ਯੂ.ਏ.ਈ. ਨੇ ਵੀ ਦਾਊਦ ਦੀ 15 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ। ਲੰਡਨ ਵਿੱਚ ਦਾਊਦ ਨੇ ਜਿਹੜੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖ਼ਰੀਦੇ ਸਨ, ਉਹ ਉਸ ਦੇ ਹੱਥ ਤੋਂ ਨਿਕਲ ਜਾਣਗੇ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …