-4.6 C
Toronto
Wednesday, December 3, 2025
spot_img
Homeਭਾਰਤਬਾਕਸਿੰਗ ’ਚ ਭਾਰਤ ਦਾ ਮੈਡਲ ਪੱਕਾ - ਲਵਲੀਨਾ ਬੋਰਗੋਹੇਨ ਸੈਮੀਫਾਈਨਲ ’ਚ ਪਹੁੰਚੀ

ਬਾਕਸਿੰਗ ’ਚ ਭਾਰਤ ਦਾ ਮੈਡਲ ਪੱਕਾ – ਲਵਲੀਨਾ ਬੋਰਗੋਹੇਨ ਸੈਮੀਫਾਈਨਲ ’ਚ ਪਹੁੰਚੀ

ਨਵੀਂ ਦਿੱਲੀ/ਬਿਊੁਰੋ ਨਿਊਜ਼
ਟੋਕੀਓ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਦੌਰਾਨ ਅੱਜ ਸ਼ੁੱਕਰਵਾਰ ਸਵੇਰੇ ਭਾਰਤ ਲਈ ਚੰਗੀ ਖਬਰ ਆਈ। ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 69 ਕਿਲੋਗਰਾਮ ਭਾਰ ਵਰਗ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ ਦੇਸ਼ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ। ਲਵਲੀਨਾ ਨੇ ਚੀਨ ਦੀ ਖਿਡਾਰਨ ਤਾਈਪੇ ਨੂੰ ਹਰਾਇਆ। ਤਿੰਨੋਂ ਰਾਊਂਡ ਵਿਚ ਲਵਲੀਨਾ ਨੇ ਚੀਨੀ ਖਿਡਾਰਨ ਨੂੰ ਟਿਕਣ ਨਹੀਂ ਦਿੱਤਾ। ਪਹਿਲੇ ਰਾਊਂਡ ਵਿਚ 5 ਵਿਚੋਂ 3 ਜੱਜਾਂ ਨੇ ਲਵਲੀਨਾ ਦੇ ਪੱਖ ਵਿਚ ਫੈਸਲਾ ਸੁਣਾਇਆ। ਦੂਜੇ ਰਾਊਂਡ ਵਿਚ ਸਾਰੇ 5 ਪੰਜਾਂ ਨੇ ਲਵਲੀਨਾ ਨੂੰ ਵਿਜੇਤਾ ਦੱਸਿਆ। ਤੀਜੇ ਰਾਊਂਡ ਵਿਚ 4 ਜੱਜਾਂ ਨੇ ਭਾਰਤੀ ਖਿਡਾਰਨ ਨੂੰ ਬਿਹਤਰ ਦੱਸਿਆ। ਇਸ ਤਰ੍ਹਾਂ ਲਵਲੀਨਾ 4-1 ਦੇ ਫਰਕ ਨਾਲ ਜਿੱਤ ਗਈ। ਹੁਣ ਭਾਰਤੀ ਖਿਡਾਰਨ ਦਾ ਸੈਮੀਫਾਈਨਲ ਮੁਕਾਬਲਾ ਤੁਰਕੀ ਦੀ ਖਿਡਾਰਨ ਨਾਲ ਹੋਵੇਗਾ। ਲਵਲੀਨਾ ਉਲੰਪਿਕ ਵਿਚ ਮੈਡਲ ਜਿੱਤਣ ਵਾਲੀ ਭਾਰਤ ਦੀ ਦੂਜੀ ਮਹਿਲਾ ਮੁੱਕੇਬਾਜ਼ ਬਣ ਜਾਵੇਗੀ। ਉਸ ਤੋਂ ਪਹਿਲਾਂ ਮੈਰੀਕੌਮ ਨੇ 2012 ਦੀਆਂ ਲੰਡਨ ਉਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤਿਆ ਸੀ। ਪੁਰਸ਼ ਅਤੇ ਮਹਿਲਾ ਦੋਵਾਂ ਨੂੰ ਮਿਲਾ ਕੇ ਲਵਲੀਨਾ ਬਾਕਸਿੰਗ ਵਿਚ ਉਲੰਪਿਕ ਮੈਡਲ ਜਿੱਤਣ ਵਾਲੀ ਤੀਜੀ ਭਾਰਤੀ ਬਣੇਗੀ। ਧਿਆਨ ਰਹੇ ਕਿ ਵਿਜੇਂਦਰ ਸਿੰਘ ਨੇ 2008 ਵਿਚ ਬੀਜਿੰਗ ਉਲੰਪਿਕ ਦੌਰਾਨ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸੇ ਦੌਰਾਨ ਭਾਰਤੀ ਮਹਿਲਾ ਹਾਕੀ ਟੀਮ ਨੇ ਆਇਰਲੈਂਡ ਦੀ ਟੀਮ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀ ਆਪਣੀ ਉਮੀਦ ਕਾਇਮ ਰੱਖੀ ਹੈ। ਮਹਿਲਾ ਹਾਕੀ ਟੀਮ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਸਾਊਥ ਅਫਰੀਕਾ ਨਾਲ ਹੋਵੇਗਾ। ਭਾਰਤ ਵਾਸੀਆਂ ਨੂੰ ਆਸ ਹੈ ਕਿ ਹਾਕੀ ਵਿਚ ਵੀ ਦੇਸ਼ ਨੂੰ ਜ਼ਰੂਰ ਮੈਡਲ ਮਿਲੇਗਾ।

 

RELATED ARTICLES
POPULAR POSTS