Breaking News
Home / ਭਾਰਤ / ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਕੀਤੀ ਵਿਵਾਦਤ ਟਿੱਪਣੀ

ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਕੀਤੀ ਵਿਵਾਦਤ ਟਿੱਪਣੀ

ਭਾਰਤੀ ਫੌਜ ਮੁਖੀ ਨੂੰ ਦੱਸਿਆ ‘ਜਨਰਲ ਡਾਇਰ’
ਨਵੀਂ ਦਿੱਲੀ/ਬਿਊਰੋ ਨਿਊਜ਼
ਕਸ਼ਮੀਰੀ ਨੌਜਵਾਨ ਨੂੰ ਜੀਪ ਅੱਗੇ ਬੰਨ੍ਹਣ ਵਾਲੇ ਮੇਜਰ ਗੋਗੋਈ ਦੇ ਬਚਾਅ ਵਿੱਚ ਫੌਜ ਮੁਖੀ ਦੇ ਬਿਆਨ ਉੱਤੇ ਅਮਰੀਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਰਥ ਚੈਟਰਜੀ ਨੇ ਸਵਾਲ ਚੁੱਕੇ ਹਨ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਚੈਟਰਜੀ ਨੇ ਆਪਣੇ ਆਰਟੀਕਲ ਵਿੱਚ ਭਾਰਤੀ ਫੌਜ ਮੁਖੀ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ ਹੈ।
ਪ੍ਰੋ ਚੈਟਰਜੀ ਨੇ ‘ਦ ਵਾਇਰ’ ਵਿੱਚ ਲਿਖੇ ਲੇਖ ਵਿੱਚ ਲਿਖਿਆ ਹੈ ਕਿ “1919 ਵਿੱਚ ਬ੍ਰਿਟਿਸ਼ ਇੰਡੀਅਨ ਆਰਮੀ ਨੇ ਜੋ ਪੰਜਾਬ ਵਿੱਚ ਕੀਤਾ ਤੇ ਜੋ ਅੱਜ ਭਾਰਤੀ ਸੈਨਾ ਕਸ਼ਮੀਰ ਵਿੱਚ ਕਰ ਰਹੀ ਹੈ, ਇਨ੍ਹਾਂ ਦੋਹਾਂ ਦੀ ਸਫ਼ਾਈ ਦਿੱਤੀ ਜਾ ਰਹੀ ਹੈ, ਪਰ ਇਨ੍ਹਾਂ ਦੋਹਾਂ ਵਿੱਚ ਕਾਫ਼ੀ ਸਮਾਨਤਾਵਾਂ ਹਨ। ਪੱਥਰਬਾਜ਼ਾਂ ਨੂੰ ਜੀਪ ਨਾਲ ਬੰਨਣ ਦੇ ਮਾਮਲੇ ਵਿੱਚ ਫੌਜ ਮੁਖੀ ਦੀ ਸਫ਼ਾਈ ਨੂੰ ਵੀ ਚੈਟਰਜੀ ਨੇ ਡਾਇਰ ਦੀ ਗਵਾਹੀ ਵਰਗਾ ਦੱਸਿਆ ਹੈ।ਦੂਜੇ ਪਾਸੇ ਫੌਜ ਮੁਖੀ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੇ ਜਾਣ ਉੱਤੇ ਸਰਕਾਰ ਨੇ ਇਸ ਲੇਖਕ ਦੀ ਨਿੰਦਾ ਕੀਤੀ ਹੈ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …