Breaking News
Home / ਪੰਜਾਬ / ਅੰਮਿ੍ਰਤਸਰ ’ਚ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਦੱਸਿਆ ਗਿਆ ਵਿਰਾਸਤ

ਅੰਮਿ੍ਰਤਸਰ ’ਚ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਦੱਸਿਆ ਗਿਆ ਵਿਰਾਸਤ

ਪੁਰਾਤੱਤਵ ਵਿਭਾਗ ਨੇ ਵਿਰਾਸਤੀ ਇਮਾਰਤ ਸੰਭਾਲਣ ਦੀ ਕੀਤੀ ਸਿਫਾਰਸ਼
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਖੁਦਾਈ ਵੇਲੇ ਮਿਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਪੁਰਾਤੱਤਵ ਵਿਭਾਗ ਨੇ ਵਿਰਾਸਤੀ ਇਮਾਰਤ ਦਾ ਹਿੱਸਾ ਦੱਸਦਿਆਂ ਇਸ ਦੀ ਸੰਭਾਲ ਕਰਨ ਲਈ ਕਿਹਾ ਹੈ। ਸ਼ੋ੍ਰਮਣੀ ਕਮੇਟੀ ਨੇ ਵੀ ਇਸ ਪੁਰਾਤਨ ਇਮਾਰਤੀ ਢਾਂਚੇ ਦੀ ਸੰਭਾਲ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਮਾਹਿਰਾਂ ਨੂੰ ਵਿਚਾਰ ਕਰਨ ਲਈ ਸੱਦਿਆ।
ਪੁਰਾਤੱਤਵ ਵਿਭਾਗ ਦੀ ਟੀਮ ਨੇ ਇਸ ਪੁਰਾਤਨ ਇਮਾਰਤੀ ਢਾਂਚੇ ਦੀ 20 ਜੁਲਾਈ ਨੂੰ ਜਾਂਚ ਕੀਤੀ ਸੀ। ਇਸ ਟੀਮ ਨੇ ਆਪਣੀ ਜਾਂਚ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਤੇ ਗਲਿਆਰਾ ਪ੍ਰਾਜੈਕਟ ਦੇ ਵਧੀਕ ਮੁੱਖ ਪ੍ਰਸ਼ਾਸਕ ਨੂੰ ਭੇਜ ਦਿੱਤੀ ਹੈ। ਇਸ ਜਾਂਚ ਰਿਪੋਰਟ ਵਿੱਚ ਸਪੱਸ਼ਟ ਹੈ ਕਿ ਇਹ ਪੁਰਾਤਨ ਇਮਾਰਤੀ ਢਾਂਚਾ ਕਿਸੇ ਵਿਰਾਸਤੀ ਇਮਾਰਤ ਦਾ ਹਿੱਸਾ ਹੈ। ਉਨ੍ਹਾਂ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੀ ਸੰਭਾਲ ਲਈ ਕਾਰਵਾਈ ਕਰਨ ਨੂੰ ਕਿਹਾ ਹੈ। ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਪੁਰਾਤੱਤਵ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ ਤਹਿਤ ਇਸ ਇਮਾਰਤੀ ਢਾਂਚੇ ਨੂੰ ਸੰਭਾਲਿਆ ਜਾਵੇਗਾ। ਇਸ ਸਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਦੇ ਮਾਹਿਰਾਂ ਨੂੰ ਵਿਚਾਰ ਕਰਨ ਲਈ ਸੱਦਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਅਗਲੀ ਕਾਰਵਾਈ ਲਈ ਮਾਮਲਾ ਪੰਜਾਬ ਦੇ ਸੈਰ ਸਪਾਟਾ ਵਿਭਾਗ ਨੂੰ ਭੇਜਿਆ ਹੈ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …