Breaking News
Home / ਪੰਜਾਬ / ਸਾਢੇ ਤਿੰਨ ਸਾਲ ਦੇ ਬੱਚੇ ਦਾ ਰਿਕਾਰਡ – 23 ਮਿੰਟ 49 ਸੈਕਿੰਡ ’ਚ ਪੜ੍ਹੀਆਂ 27 ਕਿਤਾਬਾਂ

ਸਾਢੇ ਤਿੰਨ ਸਾਲ ਦੇ ਬੱਚੇ ਦਾ ਰਿਕਾਰਡ – 23 ਮਿੰਟ 49 ਸੈਕਿੰਡ ’ਚ ਪੜ੍ਹੀਆਂ 27 ਕਿਤਾਬਾਂ

ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਸਾਢੇ ਤਿੰਨ ਸਾਲ ਦੇ ਬੱਚੇ ਨੇ ਸੰਸਾਰ ਭਰ ਵਿਚ ਨਾਮਣਾ ਖੱਟਿਆ ਹੈ। ਕੁੰਵਰ ਪ੍ਰਤਾਪ ਸਿੰਘ ਨਾਮ ਦੇ ਇਸ ਬੱਚੇ ਨੇ 23 ਮਿੰਟ 48 ਸੈਕਿੰਡ ਵਿਚ 27 ਕਿਤਾਬਾਂ ਪੜ੍ਹਨ ਦਾ ਰਿਕਾਰਡ ਬਣਾ ਦਿੱਤਾ। ਇਹ ਵੀ ਦੱਸਿਆ ਜਾ ਰਿਹੈ ਕਿ ਕੰੁਵਰ ਨੂੰ 40 ਤੱਕ ਪਹਾੜੇ ਵੀ ਯਾਦ ਹਨ। ਕੰੁਵਰ ਨੂੰ ਆਪਣੀ ਕਲੋਨੀ ਦੇ ਸਾਰੇ ਵਿਅਕਤੀਆਂ ਦੇ ਨਾਮ ਅਤੇ ਮਕਾਨ ਨੰਬਰ ਵੀ ਯਾਦ ਹਨ।
ਇਨ੍ਹਾਂ ਵਿਲੱਖਣਾ ਪ੍ਰਾਪਤੀਆਂ ਕਰਕੇ ਕੁੰਵਰ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਵਿਚ ਦਰਜ ਕਰਵਾ ਲਿਆ ਹੈ। ਕੁੰਵਰ ਲੁਧਿਆਣਾ ’ਚ ਪੈਂਦੇ ਸਰਾਭਾ ਨਗਰ ਵਿਚ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ ਅਤੇ ਆਪਣੀ ਵਿਲੱਖਣ ਯਾਦਸ਼ਕਤੀ ਨਾਲ ਉਸ ਨੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਪਛਾੜ ਦਿੱਤਾ। ਕੁੰਵਰ ਪ੍ਰਤਾਪ ਦੇ ਮਾਪਿਆਂ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਉਮਰ ਦੇ ਬੱਚਿਆਂ ਨੂੰ ਪੜ੍ਹਾਉਣਾ ਵੀ ਪਸੰਦ ਹੈ।

 

 

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …