Breaking News
Home / ਪੰਜਾਬ / ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫ਼ਤਾਰ ਸੰਜੇ ਪੋਪਲੀ ਦੇ ਘਰ ਚੱਲੀ ਗੋਲੀ

ਭਿ੍ਰਸ਼ਟਾਚਾਰ ਦੇ ਮਾਮਲੇ ’ਚ ਗਿ੍ਰਫ਼ਤਾਰ ਸੰਜੇ ਪੋਪਲੀ ਦੇ ਘਰ ਚੱਲੀ ਗੋਲੀ

ਬੇਟੇ ਕਾਰਤਿਕ ਪੋਪਲੀ ਦੀ ਹੋਈ ਮੌਤ
ਚੰਡੀਗੜ੍ਹ/ਬਿਊਰੋ ਨਿਊਜ਼ : ਭਿ੍ਰਸ਼ਟਾਚਾਰ ਦੇ ਕੇਸ ਵਿਚ ਫੜੇ ਗਏ ਪੰਜਾਬ ਦੇ ਆਈਏਐਸ ਅਫ਼ਸਰ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਉਹ 26 ਸਾਲਾਂ ਦੇ ਸਨ। ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਵਿਜੀਲੈਂਸ ਦੀ ਟੀਮ ਸੰਜੇ ਪੋਪਲੀ ਦੇ ਚੰਡੀਗੜ੍ਹ ਸਥਿਤ ਘਰ ਦੀ ਜਾਂਚ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਕਾਰਤਿਕ ਨੂੰ ਵਿਜੀਲੈਂਸ ਦੀ ਟੀਮ ਨੇ ਗੋਲੀ ਮਾਰੀ ਹੈ, ਜਦਕਿ ਚੰਡੀਗੜ੍ਹ ਦੇ ਐਸਐਸਪੀ ਕਲਦੀਪ ਚਹਿਲ ਦਾ ਕਹਿਣਾ ਹੈ ਕਿ ਕਾਰਤਿਕ ਨੇ ਆਪਣੇ ਲਾਇਸੰਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰੀ ਹੈ। ਧਿਆਨ ਰਹੇ ਕਿ 4 ਦਿਨ ਪਹਿਲਾਂ ਸੰਜੇ ਪੋਪਲੀ ਨੂੰ ਕਰੱਪਸ਼ਨ ਦੇ ਮਾਮਲੇ ਵਿਚ ਚੰਡੀਗੜ੍ਹ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਜਾਂਚ ਚੱਲ ਰਹੀ ਸੀ। ਚਾਰ ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੰਜੇ ਪੋਪਲੀ ਅੱਜ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਪ੍ਰੰਤੂ ਉਸ ਤੋਂ ਪਹਿਲਾਂ ਇਹ ਘਟਨਾ ਵਾਪਰ ਗਈ।

 

Check Also

ਕਰਨਲ ਬਾਠ ਮਾਮਲੇ ’ਚ ਸਸਪੈਂਡ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ

ਕਰਨਲ ਬਾਠ ਦਾ ਪਰਿਵਾਰ ਸੁਰੱਖਿਆ ਨੂੰ ਲੈ ਕੇ ਚਿੰਤਤ ਪਟਿਆਲਾ/ਬਿਊਰੋ ਨਿਊਜ਼ ਕਰਨਲ ਪੁਸ਼ਪਿੰਦਰ ਸਿੰਘ ਬਾਠ …