23.8 C
Toronto
Monday, August 10, 2026
spot_img
Homeਪੰਜਾਬਕਿਸਾਨੀ ਅੰਦੋਲਨ ਦੇ ਹੱਕ 'ਚ ਆਏ ਧਰਮਵੀਰ ਗਾਂਧੀ

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀ

ਕਿਸਾਨੀ ਅੰਦੋਲਨ ਦੇ ਹੱਕ ‘ਚ ਆਏ ਧਰਮਵੀਰ ਗਾਂਧੀਬੋਲੇ, ਜੇ ਕਿਸਾਨ ਖਾਲਿਸਤਾਨੀ ਤਾਂ ਮੈਂ ਵੀ ਹਾਂ ਖਾਲਿਸਤਾਨੀ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੇਂਦਰ ਸਰਕਾਰ ਦੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਜੇ ਕਿਸਾਨਾਂ ਵਿਚ ਖਾਲਿਸਤਾਨੀ ਬੈਠੇ ਹਨ ਤਾਂ ਖਾਲਿਸਤਾਨੀਆਂ ਦੀ ਸੂਚੀ ਵਿਚ ਮੇਰਾ ਨਾਮ ਪਹਿਲੇ ਨੰਬਰ ‘ਤੇ ਪਾ ਦਿਓ, ਕਿਉਂਕਿ ਮੈਂ ਵੀ ਖ਼ਾਲਿਸਤਾਨੀ ਹਾਂ। ਸਾਬਕਾ ਸੰਸਦ ਮੈਂਬਰ ਡਾਕਟਰ ਗਾਂਧੀ ਨੇ ਟਵੀਟ ਕਰਦਿਆਂ ਕਹਿ ਹੈ ਕਿ ਮਹਿਤਾ, ਜੇ ਤੂੰ ਕਹਿੰਦਾ ਹੈਂ ਕਿ ਕਿਸਾਨ ਅੰਦੋਲਨ ਵਿੱਚ ਖਾਲਿਸਤਾਨੀ ਸ਼ਾਮਲ ਹਨ ਤਾਂ ਸੁਣ ਲੈ, ਆਪਣੇ ਹੱਕਾਂ ਅਤੇ ਖੇਤੀ ਕਾਨੂੰਨਾਂ ਖਿਲਾਫ ਲੜਨ ਵਾਲੇ ਅਸੀਂ ਸਾਰੇ ਖਾਲਿਸਤਾਨੀ ਹਾਂ, ਆਪਣੀ ਖਾਲਿਸਤਾਨੀ ਲਿਸਟ ਵਿੱਚ ਸਭ ਤੋਂ ਪਹਿਲਾਂ ਲਿਖ ਧਰਮਵੀਰ ਗਾਂਧੀ ਦਾ ਨਾਮ।

RELATED ARTICLES
POPULAR POSTS