15.6 C
Toronto
Saturday, September 13, 2025
spot_img
Homeਪੰਜਾਬਰਿਸ਼ਵਤ ਵਿਵਾਦ ’ਤੇ ਸਾਹਮਣੇ ਆਏ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਰਿਸ਼ਵਤ ਵਿਵਾਦ ’ਤੇ ਸਾਹਮਣੇ ਆਏ ‘ਆਪ’ ਵਿਧਾਇਕ ਕੁਲਜੀਤ ਸਿੰਘ ਰੰਧਾਵਾ

ਕਿਹਾ : ਨਿਤਿਨ ਲੂਥਰਾ ਨਾਮੀ ਮੇਰਾ ਕੋਈ ਪੀਏ ਹੀ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼ : ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਨਿਤਿਨ ਲੂਥਰਾ ਨਾਮੀ ਕੋਈ ਪੀਏ ਹੀ ਨਹੀਂ। ਜਦਕਿ ਦੂਸਰੇ ਪਾਸੇ ਥਾਣੇਦਾਰ ਬਰਮਾ ਨੇ ਖੁਦ ਲਿਖ ਕੇ ਦਿੱਤਾ ਹੈ ਕਿ ਉਸ ਕੋਲੋਂ ਕਿਸੇ ਨੇ ਰਿਸ਼ਵਤ ਨਹੀਂ ਮੰਗੀ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸ਼ਿਕਾਇਤ ਕਰਨ ਵਾਲੇ ਨੂੰ ਮਾਨਸਿਕ ਰੋਗੀ ਕਰਾਰ ਦਿੱਤਾ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ’ਤੇ ਬਲਟਾਣਾ ਚੌਕੀ ਇੰਚਾਰਜ ਬਰਮਾ ਸਿੰਘ ਕੋਲੋ ਰਿਸ਼ਵਤ ਮੰਗਣ ਦਾ ਆਰੋਪ ਲੱਗਿਆ ਸੀ। ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ’ਤੇ ਸ਼ਿਕਾਇਤ ਵੀ ਕੀਤੀ ਗਈ ਸੀ। ਜਿਸ ’ਚ ਇਕ ਕਾਲ ਰਿਕਾਰਡਿੰਗ ਸੀ ਅਤੇ ਉਸ ਵਿਚ ਬਲਟਾਣਾ ਚੌਕੀ ਇੰਚਾਰਜ ਬਰਮਾ ਸਿੰਘ ਨੇ ਦਾਅਵਾ ਕੀਤਾ ਸੀ ਕਿ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਨੇ ਉਨ੍ਹਾਂ ਕੋਲੋਂ ਇਕ ਲੱਖ ਰੁਪਏ ਮੰਗੇ ਸਨ। ਜਦੋਂ ਉਨ੍ਹਾਂ ਨੇ ਪੈਸੇ ਨਾ ਦਿੱਤੇ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ। ਇਹ ਸ਼ਿਕਾਇਤ ਵਿਕਰਮ ਧਵਨ ਨਾਮੀ ਵਿਅਕਤੀ ਵੱਲੋਂ ਕੀਤੀ ਗਈ ਸੀ।

 

RELATED ARTICLES
POPULAR POSTS