Breaking News
Home / ਪੰਜਾਬ / 9 ਸਾਲ ਤੋਂ ਲੁਧਿਆਣਾ ‘ਚ ਰਹਿ ਰਹੀ ਰਾਜਸਥਾਨ ਦੀ ਮੋਹਿਨੀ ਕਿੰਨਰਾਂ ਦੀ ਬੇਹਤਰੀ ਲਈ ਸੁਸਾਇਟੀ ਚਲਾ ਰਹੀ ਹੈ, ਬਿਊਟੀਸ਼ੀਅਨ ਅਤੇ ਵੋਕੇਸ਼ਨਲ ਕੋਰਸ ਵੀ ਕਰਵਾ ਰਹੀ ਹੈ

9 ਸਾਲ ਤੋਂ ਲੁਧਿਆਣਾ ‘ਚ ਰਹਿ ਰਹੀ ਰਾਜਸਥਾਨ ਦੀ ਮੋਹਿਨੀ ਕਿੰਨਰਾਂ ਦੀ ਬੇਹਤਰੀ ਲਈ ਸੁਸਾਇਟੀ ਚਲਾ ਰਹੀ ਹੈ, ਬਿਊਟੀਸ਼ੀਅਨ ਅਤੇ ਵੋਕੇਸ਼ਨਲ ਕੋਰਸ ਵੀ ਕਰਵਾ ਰਹੀ ਹੈ

ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ਟਰਾਂਸਜੈਂਡਰ ਮੋਹਿਨੀ, ਕਿੰਨਰਾਂ ਦੀ ਬੇਹਤਰੀ ‘ਤੇ ਕਰੇਗੀ ਪੀਐਚਡੀ
ਲੁਧਿਆਣਾ : ਨੈਸ਼ਨਲ ਲੋਕ ਅਦਾਲਤ ਦੀ ਮੈਂਬਰ ਬਣੀ ਪੰਜਾਬ ਦੀ ਪਹਿਲੀ ਟਰਾਂਸਜੈਂਡਰ ਮੋਹਿਨੀ ਹੁਣ ਆਪਣੇ ਸਮਾਜ ਦੇ ਲੋਕਾਂ ਦੀ ਦਸ਼ਾ-ਦਿਸ਼ਾ ‘ਤੇ ਪੀਐਚਡੀ ਕਰਨ ਦੀ ਤਿਆਰੀ ਕਰ ਰਹੀ ਹੈ। ਰਾਜਸਥਾਨ ‘ਚ ਝੁੰਨਨੂੰ ਦੇ ਇਕ ਛੋਟੇ ਪਿੰਡ ‘ਚ ਜਨਮੀ ਮੋਹਿਨੀ ਤਕਰੀਬਨ 9 ਸਾਲ ਤੋਂ ਲੁਧਿਆਣਾ ‘ਚ ਰਹਿ ਰਹੀ ਹੈ। ਪਬਲਿਕ ਐਡਮਨਿਸਟ੍ਰੇਸ਼ਨ ‘ਚ ਗ੍ਰੇਜੂਏਟ, ਸੋਸ਼ਲ ਵਰਕ ‘ਚ ਮਾਸਟਰ ਡਿਗਰੀ ਕਰ ਚੁੱਕੀ ਮੋਹਿਨੀ ਜੁਰਿਸਟ ਬਣਨ ਤੋਂ ਬਾਅਦ ਵੀ ਆਪਣੇ ਸਮਾਜ ਨਾਲ ਜੁੜੀ ਹੋਈ ਹੈ। ਵਧਾਈਆਂ ਮੰਗਣਾ, ਡੇਰੇ ‘ਚ ਸੇਵਾ ਕਰਨਾ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਹੈ। ਉਹ ਕਿੰਨਰ ਸਮਾਜ ਦੇ ਲੋਕਾਂ ਦੇ ਲਈ ਇਕ ਸੁਸਾਇਟੀ ਵੀ ਚਲਾ ਰਹੀ ਹੈ। ਉਹ ਕਹਿੰਦੀ ਹੈ ਕਿ ਕਿੰਨਰਾਂ ਨੂੰ ਸਵੈਰੁਜ਼ਗਾਰ ਦੀ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ ਤਾਂਕਿ ਪੇਟ ਪਾਲਣ ਦੇ ਲਈ ਕਿਸੇ ਨੂੰ ਕੋਈ ਗਲਤ ਕੰਮ ਨਾ ਕਰਨਾ ਪਵੇ। ਪੜ੍ਹੋ ਆਪਣੇ ਦਮ ‘ਤੇ ਇਕ ਮੁਕਾਮ ਹਾਸਲ ਕਰਨ ਵਾਲੀ ਕਿੰਨ ਮੋਹਿਨੀ ਦੇ ਸੰਘਰਸ਼ ਦੀ ਕਹਾਣੀ।
ਘਰ-ਪਰਿਵਾਰ, ਦੋਸਤ, ਸਕੂਲ ਸਭ ਕੁਝ ਛੁਟ ਗਿਆ ਪ੍ਰੰਤੂ ਪੜ੍ਹਾਈ ਨਹੀਂ ਛੱਡੀ : ਮੋਹਿਨੀ
12-13 ਸਾਲ ਦੀ ਉਮਰ ‘ਚ ਮੇਰੇ ਸਰੀਰ ‘ਚ ਕੁਝ ਬਦਲਾਅ ਆਉਣ ਲੱਗੇ ਸਨ ਜੋ ਬਾਕੀ ਲੜਕਿਆਂ ਤੋਂ ਅਲੱਗ ਸਨ। ਮੇਰੇ ਕੱਪੜੇ ਜ਼ਰੂਰ ਲੜਕਿਆਂ ਵਾਲੇ ਹੁੰਦੇ ਪ੍ਰੰਤੂ ਹਾਵ-ਭਾਵ ਅਤੇ ਚਾਲ ਲੜਕੀਆਂ ਵਰਗੀ ਹੁੰਦੀ ਜਾ ਰਹੀ ਸੀ। ਲੜਕਿਆਂ ਵਿਚ ਮੈਂ ਆਪਣੇ ਆਪ ਨੂੰ ਬੇਚੈਨ ਮਹਿਸੂਸ ਕਰਦੀ ਸੀ। ਜਦਲੀ ਹੀ ਘਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਮੈਂ ਕਿੰਨਰ ਹਾਂ ਤਾਂ ਉਨ੍ਹਾਂ ਦੇ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਸਾਰਾ ਸਮਾਜ ਇਕ-ਇਕ ਕਰਕੇ ਮੇਰਾ ਦੁਸ਼ਮਣ ਹੋ ਗਿਆ। ਦੋਸਤ ਛੁਟ ਗਏ, ਸਕੂਲ ਛੁਟ ਗਿਆ, ਘਰ-ਪਰਿਵਾਰ ਵੀ। ਉਦੋਂ ਮੈਂ 7ਵੀਂ ਕਲਾਸ ‘ਚ ਪੜ੍ਹਦੀ ਸੀ। ਲੜਕੇ ਮੇਰਾ ਸ਼ੋਸ਼ਣ ਕਰਨ ਲੱਗੇ ਅਤੇ ਇਹ ਕਈ ਵਾਰ ਵਾਇਲੈਂਸ ਦਾ ਰੂਪ ਲੈਂਦੀ। ਜੀਨਾ ਮੁਸ਼ਕਿਲ ਹੋ ਗਿਆ। ਮੇਰੇ ਸਾਹਮਣੇ ਕਿੰਨਰ ਸਮਾਜ ‘ਚ ਸ਼ਾਮਲ ਹੋਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਉਥੇ ਮੈਨੂੰ ਇਕ ਦੋਸਤ ਮਿਲਿਆ, ਉਸ ਨੇ ਮੈਨੂੰ ਨੱਚਣਾ-ਗਾਉਣਾ ਅਤੇ ਵਧਾਈ ਮੰਗਣਾ ਸਿਖਾਇਆ। ਮੈਂ ਆਪਣਾ ਪੇਟ ਪਾਲਣ ਦੇ ਨਾਲ-ਨਾਲ ਪੜ੍ਹਾਈ ਵੀ ਜਾਰੀ ਰੱਖੀ। ਸਮਾਜ ਦੇ ਬਹੁਤ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਿਆ ਪ੍ਰੰਤੂ ਚੋਰੀ-ਛਿਪੇ ਕਦੇ ਮੋਮਬੱਤੀ ਲਾਈਟ ‘ਚ ਅਤੇ ਕਦੇ ਨਹਿਰ ਕਿਨਾਰੇ ਬੈਠ ਕੇ ਪੜ੍ਹਾਈ ਕਰਦੀ ਰਹੀ। ਹਾਇਰ ਸੈਂਕੰਡਰੀ ਪ੍ਰਾਈਵੇਟ ਕਰਨ ਤੋਂ ਬਾਅਦ ਡਿਸਟੈਂਸ ਐਜੂਕੇਸ਼ਨ ਦੇ ਰਾਹੀਂ ਬੀਏ, ਐਮ ਏ ਪੂਰੀ ਕੀਤੀ। ਮੈਂ ਖੁਸ਼ ਸੀ ਕਿ ਸ਼ਾਇਦ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਵੇਗੀ। ਪ੍ਰੰਤੂ ਇੰਟਰਵਿਊ ‘ਚ ਸਿਲੈਕਟ ਹੋਣ ਦੇ ਬਾਵਜੂਦ ਵੀ ਕਿੰਨਰ ਨੂੰ ਕੋਈ ਨੌਕਰੀ ਦੇਣ ਲਈ ਤਿਆਰ ਨਹੀਂ ਸੀ। ਮੇਰੇ ‘ਤੇ ਮਰਦਾਨਾ ਵੇਸ਼-ਭੂਸ਼ਾ ਅਪਨਾਉਣ ਦਾ ਦਬਾਅ ਬਣਾਇਆ ਜਾਂਦਾ।
ਡਾਕਟਰੇਟ ਲਈ ਗਾਈਡ ਬੜੀ ਮੁਸ਼ਕਿਲ ਨਾਲ ਮਿਲਿਆ
ਡਾਕਟਰੇਟ ਦੇ ਲਈ ਕੋਈ ਵੀ ਤਿਆਰ ਨਹੀਂ ਹੋ ਰਿਹਾ ਸੀ, ਬੜੀ ਮੁਸ਼ਕਿਲ ਨਾਲ ਮਿਲਿਆ। ਡਾਕਟਰੇਟ ਦੇ ਲਈ ਗਾਈਡ ਨਾ ਮਿਲਣ ਕਰਕੇ ਮੋਹਿਨੀ ਨਿਰਾਸ਼ ਸੀ ਪ੍ਰੰਤੂ ਹੁਣ ਪੁਲਿਸ ਅਕਾਦਮੀ ਫਿਲੌਰ ਦੇ ਸਾਬਕਾ ਡੀਨ ਤੇ ਜੁਆਇੰਟ ਡਾਇਰੈਕਟਰ ਡਾ. ਡੀਜੇ ਸਿੰਘ ਉਨ੍ਹਾਂ ਨੇ ਪੀਐਚਡੀ ਕਰਵਾਉਣ ਦੇ ਲਈ ਤਿਆਰ ਹੋ ਗਏ ਹਨ। ਪੀਐਚਡੀ ਪੂਰਾ ਕਰਨ ਤੋਂ ਬਾਅਦ ਉਹ ਦੇਸ਼ ਦੀ ਪਹਿਲੀ ਕਿੰਨਰ ਹੋਵੇਗੀ। ਡਾ. ਸਿੰਘ ਯੂਜੀਸੀ ਦੀ ਐਕਸਪਰਟ ਕਮੇਟੀ ਦੀ ਮੈਂਬਰ ਵੀ ਹੈ। ਉਹ ਕਹਿੰਦੇ ਹਨ ਕਿ ਡਾਕਟਰੇਟ ਕਰਾਉਣ ‘ਚ ਢਾਈ ਤੋਂ ਤਿੰਨ ਲੱਖ ਖਰਚ ਆਵੇਗੀ, ਬਸ ਇਸ ਦਾ ਪ੍ਰਬੰਧ ਕਰਵਾਉਣ ‘ਚ ਲੱਗੀ ਹੈ। ਮੋਹਿਨੀ ਦਾ ਸਬਜੈਕਟ ਵੀ ਟਰਾਂਸਜੈਂਡਰ ਨੂੰ ਸਮਾਜ ‘ਚ ਆਉਣ ਵਾਲੀਆਂ ਦਿੱਕਤਾਂ ਨਾਲ ਸਬੰਧਤ ਹੋਵੇਗਾ।
ਕਿੰਨਰਾਂ ਨੂੰ ਲੈ ਕੇ ਸਮਾਜ ‘ਚ ਗਲਤ ਧਾਰਨਾ
ਮੋਹਿਨੀ ਦਾ ਇਕ ਹੋਰ ਦਰਦ ਹੈ ਕਿ ਕਿੰਨਰਾਂ ਨੂੰ ਲੈ ਕੇ ਸਮਾਜ ‘ਚ ਗਲਤ ਧਾਰਨਾ ਹੈ ਜਦਕਿ ਉਹ ਲੋਕ ਵੀ ਆਮ ਲੋਕਾਂ ਦੀ ਤਰ੍ਹਾਂ ਹੀ ਇਨਸਾਨ ਹਨ। ਉਨ੍ਹਾਂ ਨੂੰ ਵੀ ਸੁਖ-ਦੁਖ ਦਾ ਅਹਿਸਾਸ ਹੁੰਦਾ ਹੈ ਪ੍ਰੰਤੂ ਸਮਾਜਿਕ ਗੈਪ ਦੇ ਕਾਰਨ ਕਿੰਨਰਾਂ ਦੇ ਪ੍ਰਤੀ ਲੋਕਾਂ ਦਾ ਨਜ਼ਰੀ ਚੰਗਾ ਨਹੀਂ ਹੈ। ਚੰਗੇ-ਬੁਰੇ ਤਾਂ ਹਰ ਸਮਾਜ ‘ਚ ਹੁੰਦੇ ਹਨ। ਕਿੰਨਰ ਲੋਕ ਖੁਦ ਵਾਇਲੈਂਸ ਅਤੇ ਸੈਕਸੂਅਲ ਹਰਾਸਮੈਂਟ ਦਾ ਸ਼ਿਕਾਰ ਹੈ। ਸਮਾਜ ਦੇ ਡਰ ਨਾਲ ਇਹ ਪੁਲਿਸ ਕੰਪਲੇਟ ਵੀ ਨਹੀਂ ਕਰਦੇ। ਅਸਲ ‘ਚ ਪੁਲਿਸ ਵੀ ਮਦਦ ਲੈਣੀ ਚਾਹੀਦੀ ਹੈ। ਮਦਦ ਨਾ ਮਿਲਣ ‘ਤੇ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਹੈ।
ਅੰਤਿਮ ਵਿਦਾਈ ਲਈ ਵੱਖਰੇ ਕਬਰਿਸਤਨ ਦੀ ਵੀ ਲੜਾਈ
ਮੋਹਿਨੀ ਕਿੰਨਰਾਂ ਦੇ ਲਈ ਅਲੱਗ ਕਬਰਿਸਤਾਨ ਦੀ ਲੜਾਈ ਵੀ ਲੜ ਰਹੀ ਹੈ ਕਿਉਂਕਿ ਪੂਰੇ ਦੇਸ਼ ‘ਚ ਇਨ੍ਹਾਂ ਦੇ ਲਈ ਅਲੱਗ ਸਮਸ਼ਾਨ ਜਾਂ ਦਫਨਾਉਣ ਦੀ ਜਗ੍ਹਾ ਨਹੀਂ ਹੈ। ਇਸ ਦੇ ਲਈ ਉਹ ਵਕਫ਼ ਬੋਰਡ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨੂੰ ਪ੍ਰੈਜੈਂਟੇਸ਼ਨ ਦਿੱਤਾ ਹੈ। ਮਦਦ ਦਾ ਭਰੋਸਾ ਮਿਲਿਆ। ਮੋਹਿਨੀ ਕਹਿੰਦੀ ਹੈ ‘ਐਲਜੀਬੀਟੀ’ ਕਮਿਊਨਿਟੀ ਨੂੰ ਨਾ ਸਿਰਫ਼ ਆਮ ਜੀਵਨ ਜੀਣ ਦਾ ਹੱਕ ਹੈ ਬਲਕਿ ਉਨ੍ਹਾਂ ਨੂੰ ਸਨਮਾਨਜਨਕ ਅੰਤਿਮ ਸਸਕਾਰ ਦਾ ਅਧਿਕਾਰ ਵੀ ਮਿਲਣਾ ਚਾਹੀਦਾ ਹੈ।
ਆਪਣੇ ਸਮਾਜ ਵਾਸਤੇ ਕੁਝ ਕਰਨ ਲਈ ਬਣਾਈ ਸੁਸਾਇਟੀ
2009 ‘ਚ ਮੈਂ ਲੁਧਿਆਣਾ ਆ ਗਈ। ਇਥੇ ਵੀ ਸਮਾਜ ਇਕ ਕਿੰਨਰ ਨੂੰ ਸਵੀਕਾਰ ਕਰਨ ਲਈ ਤਿਆਰ ਸੀ ਪ੍ਰੰਤੂ ਕੁਝ ਚੰਗੇ ਲੋਕਾਂ ਨੇ ਸਾਥ ਦਿੱਤਾ ਅਤ ਮੈਂ ਬੰਤੋ ਹਾਜ਼ੀ (ਮੇਰੀ ਦਾਦੀ ਗੁਰੂ) ਦੇ ਡੇਰੇ ਨਾਲ ਜੁੜ ਗਈ। ਇਥੋਂ 2011 ਮੈਂ ਐਲਜੀਬੀਟੀ (ਸੈਕਸੂਅਲ ਮਾਈਨੋਰਟਿੀਜ਼) ਕਮਿਊਨਿਟੀ ਦੇ ਹੱਕਾਂ ਦੀ ਲੜਾਈ ਦੇ ਲਈ ‘ਮਨਸਾ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਦਾ ਗਠਨ ਕੀਤਾ। ਸੁਸਾਇਟੀ ਦੇ ਇਕ ਸੈਮੀਨਾਰ ‘ਚ ਲੁਧਿਆਣਾ ਦੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਬੀਰ ਸਿੰਘ ਅਤੇ ਸੀਜੇਐਮ ਗੁਰਪ੍ਰੀਤ ਕੌਰ ਨਾਲ ਮੁਲਾਕਾਤ ਹੋਈ। ਉਨ੍ਹਾਂ ਨੇ ਮੈਨੂੰ ਪ੍ਰੇਰਿਤ ਕੀਤਾ ਅਤੇ ਨੈਸ਼ਨਲ ਲੋਕ ਅਦਾਲਤ ਦਾ ਮੈਂਬਰ ਨਾਮਜ਼ਦ ਕਰਵਾਉਣ ‘ਚ ਮਦਦ ਕੀਤੀ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …