11.3 C
Toronto
Monday, October 5, 2026
spot_img
Homeਪੰਜਾਬਲੁਧਿਆਣਾ ਵਿੱਚ ਫੈਕਟਰੀ ਦਾ ਸ਼ੈੱਡ ਡਿੱਗਿਆ

ਲੁਧਿਆਣਾ ਵਿੱਚ ਫੈਕਟਰੀ ਦਾ ਸ਼ੈੱਡ ਡਿੱਗਿਆ

ਲੁਧਿਆਣਾ ਵਿੱਚ ਫੈਕਟਰੀ ਦਾ ਸ਼ੈੱਡ ਡਿੱਗਿਆਤਿੰਨ ਮਜ਼ਦੂਰਾਂ ਦੀ ਹੋ ਗਈ ਮੌਤ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਦੇ ਡਾਬਾ ਰੋਡ ਉੱਤੇ ਬਾਬਾ ਮੁਕੰਦ ਸਿੰਘ ਨਗਰ ਵਿੱਚ ਇੱਕ ਬਿਲਡਿੰਗ ਨੂੰ ਜੈਕ ਲਗਾ ਕੇ ਉੱਪਰ ਚੁੱਕ ਰਹੇ ਮਜ਼ਦੂਰ ਬਿਲਡਿੰਗ ਡਿਗਣ ਕਾਰਨ ਮਲਬੇ ਹੇਠ ਦਬ ਗਏ। ਜਾਣਕਾਰੀ ਮਿਲੀ ਹੈ ਕਿ 40 ਦੇ ਕਰੀਬ ਮਜ਼ਦੂਰ ਇਸ ਬਿਲਡਿੰਗ ਨੂੰ ਜੈੱਕ ਲਗਾ ਕੇ ਉਪਰ ਚੁੱਕ ਰਹੇ ਸਨ। ਇਸ ਹਾਦਸੇ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਿਸ ਦੀ ਪੁਸ਼ਟੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ 34 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੇ ਸੱਟਾਂ ਵੀ ਲੱਗੀਆਂ ਹਨ। ਪੁਲਿਸ ਨੇ ਫੈਕਟਰੀ ਦੇ ਮਾਲਕ ਤੇ ਠੇਕੇਦਾਰ ਖਿਲਾਫ ਪਰਚਾ ਦਰਜ ਕਰ ਲਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਇਹ ਮੰਦਭਾਗਾ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਤੁਰੰਤ ਐਨ.ਡੀ.ਆਰ.ਐਫ. ਤੇ ਹੋਰ ਰਾਹਤ ਕਾਰਜ ਟੀਮਾਂ ਨੂੰ ਤੁਰੰਤ ਭੇਜਿਆ ਗਿਆ ਸੀ।

RELATED ARTICLES
POPULAR POSTS