7.3 C
Toronto
Friday, November 7, 2025
spot_img
Homeਪੰਜਾਬਕੈਨੇਡਾ ਦੀ ਪੰਜਾਬੀ ਸਾਹਿਤਕਾਰ ਗੁਰਮੀਤ ਕੌਰ ਦਾ ਪੰਜਾਬ ਕਲਾ ਪ੍ਰੀਸ਼ਦ ਵਲੋਂ ਰੂਬਰੂ...

ਕੈਨੇਡਾ ਦੀ ਪੰਜਾਬੀ ਸਾਹਿਤਕਾਰ ਗੁਰਮੀਤ ਕੌਰ ਦਾ ਪੰਜਾਬ ਕਲਾ ਪ੍ਰੀਸ਼ਦ ਵਲੋਂ ਰੂਬਰੂ ਸਮਾਗਮ

ਚੰਡੀਗੜ੍ਹ : ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਲਾ ਪ੍ਰੀਸ਼ਦ ਵਲੋਂ ਕੈਨੇਡਾ ਦੀ ਪੰਜਾਬੀ ਸਾਹਿਤਕਾਰ ਗੁਰਮੀਤ ਕੌਰ ਦਾ ਇਕ ਰੂਬਰੂ ਸਮਾਰੋਹ ਕਰਵਾਇਆ ਗਿਆ ਜੋ ਸਰੋਤਿਆਂ ਵਲੋਂ ਰੀਝ ਨਾਲ ਮਾਣਿਆ ਗਿਆ। ਇਸ ਮੌਕੇ ‘ਤੇ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਵਲੋਂ ਇਸ ਸਮਾਰੋਹ ਦੀਆਂ ਪ੍ਰਧਾਨਗੀ ਰਸਮਾਂ ਅਦਾ ਕੀਤੀਆਂ ਗਈਆਂ ਇਸ ਮੌਕੇ ‘ਤੇ ਪੀ੍ਰਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸਕੱਤਰ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਤੋਂ ਇਲਾਵਾ ਹੋਰ ਵੀ ਲੇਖਕਾਂ ਅਤੇ ਕਵੀਆਂ ਵਲੋਂ ਇਸ ਮੌਕੇ ਸ਼ਮੂਲੀਅਤ ਕੀਤੀ ਗਈ। ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਲਖਵਿੰਦਰ ਸਿੰਘ ਜੌਹਲ ਵਲੋਂ ਸਰੋਤਿਆਂ ਨੂੰ ਰਸਮੀ ਜੀ-ਆਇਆਂ ਕਹਿੰਦੇ ਹੋਏ ਲੇਖਿਕਾ ਗੁਰਮੀਤ ਕੌਰ ਬਾਰੇ ਜਾਣ ਪਛਾਣ ਕਰਵਾਉਂਦੇ ਕਿਹਾ ਕਿ ਆਧੁਨਿਕ ਲੋੜਾਂ ਅਨੁਸਾਰ ਬੱਚਿਆਂ ਤੱਕ ਕਿਤਾਬਾਂ ਛਾਪ ਕੇ ਪਹੁੰਚਾਉਣ ਦਾ ਜੋ ਯਤਨ ਪਰਵਾਸੀ ਰਹਿੰਦੀ ਲੇਖਿਕਾ ਵਲੋਂ ਕੀਤਾ ਗਿਆ ਹੈ ਉਹ ਨਿਸ਼ਚੇ ਹੀ ਸਲਾਹੁਣਯੋਗ ਹੈ। ਇਸੇ ਦੌਰਾਨ ਲੇਖਿਕਾ ਨੇ ਦੱਸਿਆ ਕਿ ਉਹ ਤਕਰੀਬਨ 20 ਸਾਲ ਅਮਰੀਕਾ ਰਹੀ ਅਤੇ ਹੁਣ ਉਹ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਰਹਿ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਖ਼ੂਬਸੂਰਤ ਬਾਤਾਂ ਜੋ ਸਾਡੇ ਦਾਦਾ, ਦਾਦੀ, ਨਾਨਾ -ਨਾਨੀ ਸੁਣਾਇਆ ਕਰਦੇ ਸੀ ਕਿਤਾਬਾਂ ਦੇ ਰੂਪ ਵਿਚ ਪ੍ਰਕਾਸ਼ਿਤ ਕਰਕੇ ਅਜੋਕੀ ਪੀੜ੍ਹੀ ਦੇ ਬੱਚਿਆਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਲੇਖਿਕਾ ਗੁਰਮੀਤ ਕੌਰ ਵਲੋਂ ਜਿਸ ਸ਼ਿੱਦਤ ਨਾਲ ਬਾਲ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਾਰਜ ਕੀਤਾ ਜਾ ਰਿਹਾ ਹੈ ਉਸ ਦੇ ਚੰਗੇ ਸਾਰਥਿਕ ਨਤੀਜੇ ਜ਼ਰੂਰ ਸਾਹਮਣੇ ਆਉਣਗੇ। ਇਸ ਮੌਕੇ ‘ਤੇ ਲੇਖਿਕਾ ਲਿੱਲੀ ਸਵਰਨ, ਕਰਨਲ ਸੁਖਵਿੰਦਰ ਸਿੰਘ ਸਵਰਨ, ਸਿਮਰਨਜੀਤ ਸਿੰਘ, ਪ੍ਰੋ. ਦਿਲਬਾਗ ਅਤੇ ਹੋਰ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਦੀਪਕ ਸ਼ਰਮਾ ਚਨਾਰਥਲ ਵਲੋਂ ਇਸ ਸਮਾਰੋਹ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਨਿਭਾਇਆ ਗਿਆ।

RELATED ARTICLES
POPULAR POSTS