-5.9 C
Toronto
Monday, December 22, 2025
spot_img
Homeਪੰਜਾਬਪਰਮਿੰਦਰ ਢੀਂਡਸਾ ਦੇ ਚੋਣ ਲੜਨ ਦੇ ਹੱਕ 'ਚ ਨਹੀਂ ਸੁਖਦੇਵ ਸਿੰਘ ਢੀਂਡਸਾ

ਪਰਮਿੰਦਰ ਢੀਂਡਸਾ ਦੇ ਚੋਣ ਲੜਨ ਦੇ ਹੱਕ ‘ਚ ਨਹੀਂ ਸੁਖਦੇਵ ਸਿੰਘ ਢੀਂਡਸਾ

ਕਿਹਾ – ਜੇਕਰ ਪਰਮਿੰਦਰ ਚੋਣ ਲੜੇਗਾ ਤਾਂ ਨਹੀਂ ਕਰਾਂਗਾ ਚੋਣ ਪ੍ਰਚਾਰ
ਪਟਿਆਲਾ/ਬਿਊਰੋ ਨਿਊਜ਼
ਸੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਲੜਨ ਲਈ ਮਨਾ ਲਿਆ ਅਤੇ ਢੀਂਡਸਾ ਨੇ ਵੀ ਸਹਿਮਤੀ ਦੇ ਦਿੱਤੀ ਸੀ। ਪਰ ਹਾਲੇ ਤੱਕ ਸੰਗਰੂਰ ਤੋਂ ਢੀਂਡਸਾ ਦੇ ਨਾਮ ਦਾ ਐਲਾਨ ਨਹੀਂ ਹੋਇਆ ਹੈ। ਇਸਦੇ ਚੱਲਦਿਆਂ ਅੱਜ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਪਰਮਿੰਦਰ ਸਿੰਘ ਲੋਕ ਸਭਾ ਦੀ ਚੋਣ ਲੜਦੇ ਹਨ ਤਾਂ ਉਹ ਆਪਣੇ ਪੁੱਤਰ ਦੇ ਹੱਕ ਵਿਚ ਚੋਣ ਪ੍ਰਚਾਰ ਨਹੀਂ ਕਰਨਗੇ। ਸੁਖਦੇਵ ਸਿੰਘ ਢੀਂਡਸਾ ਅੱਜ ਗੁਰਚਰਨ ਸਿੰਘ ਟੌਹੜਾ ਦੇ ਬਰਸੀ ਸਮਾਗਮ ਵਿਚ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਬਾਦਲਾਂ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਕਿਸੇ ਵੀ ਸਰਗਰਮੀ ਵਿਚ ਹਿੱਸਾ ਨਹੀਂ ਲਿਆ।

RELATED ARTICLES
POPULAR POSTS