11.2 C
Toronto
Saturday, October 18, 2025
spot_img
Homeਪੰਜਾਬਪ੍ਰਤਾਪ ਸਿੰਘ ਬਾਜਵਾ ਨੇ ਕਰਤਾਰਪੁਰ ਲਾਂਘੇ ਲਈ ਰੱਖੀ ਫੀਸ ਨੂੰ ਦੱਸਿਆ ਜਾਇਜ਼

ਪ੍ਰਤਾਪ ਸਿੰਘ ਬਾਜਵਾ ਨੇ ਕਰਤਾਰਪੁਰ ਲਾਂਘੇ ਲਈ ਰੱਖੀ ਫੀਸ ਨੂੰ ਦੱਸਿਆ ਜਾਇਜ਼

ਕਿਹਾ : ਅਸੀਂ ਵੀ ਸੜਕਾਂ ‘ਤੇ ਲੈਂਦੇ ਹਾਂ ਟੌਲ ਟੈਕਸ
ਚੰਡੀਗੜ੍ਹ : ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਰੱਖੀ ਗਈ 20 ਅਮਰੀਕੀ ਡਾਲਰ ਫੀਸ ਨੂੰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਾਇਜ਼ ਦੱਸਿਆ। ਬਾਜਵਾ ਨੇ ਕਿਹਾ ਕਿ ਅਸੀਂ ਵੀ ਸੜਕਾਂ ‘ਤੇ ਟੌਲ ਟੈਕਸ ਲੈਂਦੇ ਹਾਂ ਜਦਕਿ ਪਾਕਸਤਾਨ ਨੇ ਤਾਂ ਇੰਨਾ ਵੱਡਾ ਢਾਂਚਾ ਤਿਆਰ ਕੀਤਾ ਹੈ ਅਤੇ ਉਸ ਵਲੋਂ ਲਈ ਜਾਣ ਵਾਲੀ ਫੀਸ ਜਾਇਜ਼ ਹੈ। ਬਾਜਵਾ ਨੇ ਇਹ ਵੀ ਕਿਹਾ ਕਿ ਕੇਂਦਰ, ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਮਿਲ ਕੇ ਗਰੀਬ ਵਿਅਕਤੀਆਂ ਦੀ ਫੀਸ ਅਦਾ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਧਿਆਨ ਰਹੇ ਕਿ ਸ਼ਰਧਾਲੂਆਂ ਕੋਲੋਂ ਲਈ ਜਾਣ ਵਾਲੀ 20 ਡਾਲਰ ਫੀਸ ਸਬੰਧੀ ਕਾਫੀ ਵਿਵਾਦ ਚੱਲ ਰਿਹਾ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਫੀਸ ਕੈਪਟਨ ਸਰਕਾਰ ਨੂੰ ਭਰਨੀ ਚਾਹੀਦੀ ਹੈ ਜਦਕਿ ਕਾਂਗਰਸੀ ਹਰਸਿਮਰਤ ਬਾਦਲ ਨੂੰ ਕਹਿ ਰਹੇ ਹਨ ਕਿ ਉਹ ਵੀ ਕੇਂਦਰ ਵਿੱਚ ਮੰਤਰੀ ਹਨ, ਉਹ ਫੀਸ ਮੁਆਫ ਕਰਾਉਣ ਜਾਂ ਅਸਤੀਫਾ ਦੇ ਦੇਣ।

RELATED ARTICLES
POPULAR POSTS