24.6 C
Toronto
Tuesday, June 2, 2026
spot_img
Homeਪੰਜਾਬਜਲੰਧਰ ਜ਼ਿਲ੍ਹੇ ਦੇ ਯੂਕੋ ਬੈਂਕ 'ਚ ਲੱਖਾਂ ਰੁਪਏ ਹੋਈ ਡਕੈਤੀ

ਜਲੰਧਰ ਜ਼ਿਲ੍ਹੇ ਦੇ ਯੂਕੋ ਬੈਂਕ ‘ਚ ਲੱਖਾਂ ਰੁਪਏ ਹੋਈ ਡਕੈਤੀ

ਗੰਨਮੈਨ ਨੂੰ ਗੋਲੀਆਂ ਮਾਰ ਕੇ ਕੀਤਾ ਹਲਾਕ
ਆਦਮਪੁਰ/ਬਿਊਰੋ ਨਿਊਜ਼
ਜਲੰਧਰ ਜ਼ਿਲ੍ਹੇ ਦੇ ਪਿੰਡ ਕਾਲਰਾ ਵਿਖੇ ਸਥਿਤ ਯੂਕੋ ਬੈਂਕ ਦੀ ਬ੍ਰਾਂਚ ਵਿਚੋਂ ਚਾਰ ਹਥਿਆਰਬੰਦ ਲੁਟੇਰਿਆਂ ਨੇ ਗੰਨਮੈਨ ਨੂੰ ਗੋਲੀ ਮਾਰ ਕੇ ਲੱਖਾਂ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਮੈਨੇਜਰ ਸੰਜੇ ਚੋਪੜਾ ਨੇ ਦੱਸਿਆ ਕਿ ਅੱਜ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਆਏ। ਦੋ ਉਸ ਕੋਲ ਆ ਗਏ ਜਦਕਿ ਦੋ ਕੈਸ਼ ਕਾਊਂਟਰ ਵੱਲ ਚਲੇ ਗਏ। ਇਸੇ ਦੌਰਾਨ ਸ਼ੱਕ ਹੋਣ ‘ਤੇ ਜਦ ਗੰਨਮੈਨ ਸੁਰਿੰਦਰ ਸਿੰਘ ਉਨ੍ਹਾਂ ਕੋਲ ਗਿਆ ਤਾਂ ਉਹ ਹੱਥੋਪਾਈ ਹੋ ਗਏ। ਲੁਟੇਰਿਆਂ ਨੇ ਗੰਨਮੈਨ ਨੂੰ ਦੋ ਗੋਲੀਆਂ ਮਾਰੀਆਂ ਅਤੇ ਕੈਸ਼ੀਅਰ ਪਾਸੋਂ ਕਰੀਬ 6 ਲੱਖ 20 ਹਜ਼ਾਰ ਦੇ ਕਰੀਬ ਨਕਦੀ ਲੁੱਟ ਮੌਕੇ ਤੋਂ ਫਰਾਰ ਹੋ ਗਏ।

RELATED ARTICLES
POPULAR POSTS