15.9 C
Toronto
Tuesday, May 5, 2026
spot_img
Homeਪੰਜਾਬਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਪਹਿਲੀ ਮਈ ਤੋਂ

ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਪਹਿਲੀ ਮਈ ਤੋਂ

14 ਅਪ੍ਰੈਲ ਤੋਂ ਟਿਕਟਾਂ ਦੀ ਬੁਕਿੰਗ ਹੋਵੇਗੀ ਸ਼ੁਰੂ
ਆਦਮਪੁਰ : ਆਦਮਪੁਰ ਹਵਾਈ ਅੱਡੇ ਤੋਂ ਖੇਤਰੀ ਹਵਾਈ ਸੇਵਾ ਉਡਾਣ ਤਹਿਤ ਪਹਿਲੀ ਮਈ ਤੋਂ ਉਡਾਣਾਂ ਸ਼ੁਰੂ ਹੋਣਗੀਆਂ, ਜਦੋਂਕਿ ਟਿਕਟਾਂ ਦੀ ਬੁਕਿੰਗ 14 ਅਪਰੈਲ ਨੂੰ ਸਪਾਈਸ ਜੈੱਟ ਕੰਪਨੀ ਸ਼ੁਰੂ ਕਰੇਗੀ। ਜਲੰਧਰ ਦੇ ਡਿਪਟੀ ਕਮਿਸ਼ਨਰ ઠਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਹਵਾਈ ਅੱਡਾ ਉਦਘਾਟਨ ਲਈ ਤਿਆਰ ਹੈ, ਕਿਉਂਕਿ ਇਸ ਦਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦਾ ਵਿਜ਼ਿਟਰ ਅਤੇ ਵੀਆਈਪੀ ਲਾਊਂਜ਼ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸੇ ਤਰ੍ਹਾਂ ਹਵਾਈ ਅੱਡੇ ਵਿੱਚ ਅਤਿ-ਆਧੁਨਿਕ ਐਕਸਰੇ ਮਸ਼ੀਨਾਂ ਵੀ ਲਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਵਿੱਚ ਸਪਾਈਸ ਜੈੱਟ ਵੱਲੋਂ ਆਪਣਾ ਬੁਨਿਆਦੀ ਢਾਂਚਾ ਖੜ੍ਹਾ ਕਰ ਲਿਆ ਗਿਆ ਹੈ ਤੇ ਕੰਪਨੀ ਵੱਲੋਂ 14 ਅਪਰੈਲ ਨੂੰ ਡਾ. ਬੀ.ਆਰ ਅੰਬਦੇਕਰ ਦੇ ਜਨਮ ਦਿਵਸ ‘ਤੇ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਇਸ ਹਵਾਈ ਅੱਡੇ ਦੇ ਵਿਸਥਾਰ ਲਈ ਜ਼ਮੀਨ, ਇੱਥੇ ਤੱਕ ਪਹੁੰਚਣ ਲਈ ਸੜਕ, ਹਵਾਈ ਅੱਡੇ ਲਈ ਨਿਰਵਿਘਨ ਜਲ ਸਪਲਾਈ ਤੇ ਬਿਜਲੀ ਦੀ ਵਿਵਸਥਾ ਕੀਤੀ ਹੈ।
ਇਸੇ ਦੌਰਾਨ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਬੁੱਧਵਾਰ ਨੂੰ ਜਲੰਧਰ ‘ਚ ਪ੍ਰੈਸ ਕਾਨਫਰੰਸ ਕਰਕੇ ਫਿਰ ਦੁਹਰਾਇਆ ਕਿ 1 ਮਈ ਤੋਂ ਹੀ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ, ਜਿਸ ਲਈ ਬੁਕਿੰਗ 14 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। 1 ਮਈ ਨੂੰ ਹੋਰ ਰਹੇ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ ਕਿਉਂਕਿ ਇਹ ਦੋਵਾਂ ਸਰਕਾਰਾਂ ਦਾ ਮਾਮਲਾ ਹੈ।

RELATED ARTICLES
POPULAR POSTS