Breaking News
Home / ਪੰਜਾਬ / ਮਲੇਰਕੋਟਲਾ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਮੌਤ

ਮਲੇਰਕੋਟਲਾ ‘ਚ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਮੌਤ

Image Courtesy :jagbani(punjabkesari)

ਪੁੱਤਰ ਸ਼ਿਵਮ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਕੀਤਾ ਰੈਫਰ ਹਾਲਤ ਚਿੰਤਾਜਨਕ

ਮਲੇਰਕੋਟਲਾ/ਬਿਊਰੋ ਨਿਊਜ਼
ਅੱਜ ਮਲੇਰਕੋਟਲਾ ਵਿਚ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਮਾਲੇਰਕੋਟਲਾ ‘ਚ ਰਹਿੰਦੇ ਇਕੋ ਪਰਿਵਾਰ ਦੇ ਤਿੰਨ ਜੀਆਂ ਨੇ ਜ਼ਹਿਰ ਖਾ ਲਿਆ। ਸਥਾਨਕ ਕਾਲਜ ਰੋਡ ਸਥਿਤ ਗੁਰੂ ਨਾਨਕ ਸਟਰੀਟ ਵਿਖੇ ਰਹਿੰਦੇ ਜਿੰਦਲ ਪਰਿਵਾਰ ਵੱਲੋਂ ਜ਼ਹਿਰ ਖਾਣ ਪਿਛਲੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਵਿਤਾ ਜਿੰਦਲ (55) ਅਤੇ ਉਸ ਦੀ ਬੇਟੀ ਸ਼ਿਲਾਂਗੀ (20) ਦੀ ਮੌਤ ਹੋ ਗਈ ਜਦਕਿ ਪੁੱਤਰ ਸ਼ਿਵਮ (23) ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਮਲੇਰਕੋਟਲਾ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾਂਦੀ ਹੈ।

Check Also

ਪੰਜਾਬ ਸਣੇ ਦੇਸ਼ ਭਰ ’ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ

ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕੀਤਾ ਟਰੈਕਟਰ ਮਾਰਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਣੇ …