3.2 C
Toronto
Tuesday, December 23, 2025
spot_img
Homeਪੰਜਾਬਖਹਿਰਾ ਤੋਂ ਬਾਅਦ ਸਿਸੋਦੀਆ ਵੀ ਕਰਨਗੇ ਪੰਜਾਬ 'ਚ ਸ਼ਕਤੀ ਪ੍ਰਦਰਸ਼ਨ

ਖਹਿਰਾ ਤੋਂ ਬਾਅਦ ਸਿਸੋਦੀਆ ਵੀ ਕਰਨਗੇ ਪੰਜਾਬ ‘ਚ ਸ਼ਕਤੀ ਪ੍ਰਦਰਸ਼ਨ

ਅੰਦਰਖਾਤੇ ਖਹਿਰਾ ਪੱਖੀ ਆਗੂਆਂ ਨੂੰ ਦੇ ਰਹੇ ਹਨ ਡਰਾਵੇ
ਜਲੰਧਰ/ਬਿਊਰੋ ਨਿਊਜ਼
ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਘਮਾਸਾਨ ਵੱਧਦਾ ਹੀ ਜਾ ਰਿਹਾ ਹੈ। ਇਕ ਪਾਸੇ ਸੁਖਪਾਲ ਖਹਿਰਾ ਭਲਕੇ ਬਠਿੰਡਾ ਵਿਖੇ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਨੇ ਵੀ ਆਉਂਦੇ ਦਿਨਾਂ ਵਿਚ ਪੰਜਾਬ ‘ਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਰੈਲੀ ਵਿਚ ਦਿੱਲੀ ਤੋਂ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਧਿਆਨ ਰਹੇ ਕਿ ਹਾਈਕਮਾਂਡ ਵਲੋਂ ਖਹਿਰਾ ਦੀ ਕਨਵੈਨਸ਼ਨ ਨੂੰ ਪਾਰਟੀ ਅਤੇ ਦਲਿਤ ਵਿਰੋਧੀ ਕਰਾਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਅੰਦਰਖਾਤੇ ਖਹਿਰਾ ਪੱਖੀ ਆਗੂਆਂ ਖਿਲਾਫ ਕਾਰਵਾਈ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

RELATED ARTICLES
POPULAR POSTS