Breaking News
Home / ਪੰਜਾਬ / ਅਵਿਨਾਸ਼ ਚੰਦਰ ਕੋਲੋਂ ਈਡੀ ਵੱਲੋਂ ਕਈ ਘੰਟੇ ਪੁੱਛਗਿੱਛ

ਅਵਿਨਾਸ਼ ਚੰਦਰ ਕੋਲੋਂ ਈਡੀ ਵੱਲੋਂ ਕਈ ਘੰਟੇ ਪੁੱਛਗਿੱਛ

logo-2-1-300x105ਜਲੰਧਰ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸਿੰਥੈਟਿਕ ਡਰੱਗ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਅਵਿਨਾਸ਼ ਚੰਦਰ ਮੰਗਲਵਾਰ ਸਵੇਰੇ ਕਰੀਬ 11 ਵਜੇ ਈਡੀ ਦਫ਼ਤਰ ਪੁੱਜੇ ਤੇ ਦੇਰ ਸ਼ਾਮ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਹੋਈ। ਫਿਲੌਰ ਵਿਧਾਨ ਸਭਾ ਹਲਕੇ ਤੋਂ ਚੁਣੇ ਵਿਧਾਇਕ ਅਵਿਨਾਸ਼ ਚੰਦਰ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਆਪਣੇ ਨਾਲ ਬੈਂਕਾਂ ਦੀਆਂ ਕਾਪੀਆਂ ਅਤੇ ਪਿਛਲੇ ਪੰਜਾਂ ਸਾਲਾਂ ਦੇ ਜਾਇਦਾਦ ਦੀ ਖ਼ਰੀਦੋ-ਫਰੋਖ਼ਤ ਵਾਲੇ ਦਸਤਾਵੇਜ਼ ਲੈ ਕੇ ਆਉਣ। ਅਵਿਨਾਸ਼ ਚੰਦਰ ਕੋਲੋਂ ਪੁੱਛਗਿੱਛ ਈਡੀ ਦੇ ਜਾਂਚ ਅਫ਼ਸਰ ਅਸਿਸਟੈਂਟ ਡਾਇਰੈਕਟਰ ਨਿਰੰਜਣ ਸਿੰਘ ਨੇ ਕੀਤੀ। ਅਵਿਨਾਸ਼ ਚੰਦਰ ਕੋਲੋਂ ਉਸ ਦਿਨ ਪੁੱਛਗਿੱਛ ਕੀਤੀ ਗਈ ਜਿਸ ਦਿਨ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਸੀ ਤੇ ਸੂਤਰਾਂ ਅਨੁਸਾਰ ਸੱਤਾਧਾਰੀ ਧਿਰ ਦੀਆਂ ਨਜ਼ਰਾਂ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਵੱਲ ਵੀ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦੇ ਇਸ ਆਗੂ ਨੂੰ ਈਡੀ ਵੱਲੋਂ ਪੰਜ ਵਾਰ ਇਸ ਲਈ ਤਲਬ ਗਿਆ ਹੈ ਕਿਉਂਕਿ ਉਨ੍ਹਾਂ ਦਾ ਨਾਂ ਡਰੱਗਜ਼ ਮਾਮਲੇ ਵਿੱਚ ਫੜੇ ਗਏ ਗੁਰਾਇਆ ਦੇ ਅਕਾਲੀ ਆਗੂ ਚੂਨੀ ਲਾਲ ਗਾਬਾ ਦੀ ਡਾਇਰੀ ਵਿੱਚ ਦਰਜ ਸੀ। ਚੂਨੀ ਲਾਲ ਗਾਬਾ ਤੇ ਉਸ ਦੇ ਪੁੱਤਰਾਂ ਦੀ ਜਾਇਦਾਦ ਸਿੰਥੈਟਿਕ ਡਰੱਗ ਦੇ ਮਾਮਲੇ ਵਿੱਚ ਅਟੈਚ ਕਰ ਦਿੱਤੀ ਗਈ ਹੈ।
ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਨੂੰ 2014 ਵਿੱਚ 13 ਤੇ 16 ਅਕਤੂਬਰ ਅਤੇ ਫਿਰ 11 ਨਵੰਬਰ ਨੂੰ ਕੀਤੀ ਜਾ ਰਹੀ ਜਾਂਚ ਦੌਰਾਨ ਤਲਬ ਕੀਤਾ ਗਿਆ ਸੀ। ਪੁੱਛਗਿੱਛ ਕਰ ਰਹੇ ਜਾਂਚ ਅਧਿਕਾਰੀ ਨਿਰੰਜਣ ਸਿੰਘ ਨੇ ਅਵਿਨਾਸ਼ ਚੰਦਰ ਨੂੰ ਕਿਹਾ ਹੈ ਕਿ ਉਹ ਆਪਣੇ ਹੱਥਾਂ ਨਾਲ ਇਹ ਬਿਆਨ ਲਿਖ ਕੇ ਦੇਣ ਕਿ ਉਨ੍ਹਾਂ ਦੀ ਚੂਨੀ ਲਾਲ ਗਾਬਾ ਅਤੇ ਉਸ ਦੇ ਪਰਿਵਾਰ ਨਾਲ ਕਿਹੋ ਜਿਹੀ ਸਾਂਝ ਹੈ ਤੇ ਉਨ੍ਹਾਂ ਨਾਲ ਕਾਰੋਬਾਰ ਵਿੱਚ ਕੀ ਲੈਣ-ਦੇਣ ਹੈ।
ਜ਼ਿਕਰਯੋਗ ਹੈ ਕਿ ਆਮਦਨ ਕਰ ਵਿਭਾਗ ਨੂੰ ਜਿਹੜੀ ਡਾਇਰੀ ਚੂਨੀ ਲਾਲ ਗਾਬਾ ਦੇ ਕੋਲਡ ਸਟੋਰ ਤੋਂ ਬਰਾਮਦ ਹੋਈ ਸੀ, ਉਸ ਵਿੱਚ ਕਈ ਆਗੂਆਂ ਦੇ ਨਾਂ ਕੱਟੇ ਹੋਏ ਸਨ।

Check Also

ਹਰਿਆਣਾ ‘ਚ ਲੌਕਡਾਊਨ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ

ਧਰਨਿਆਂ ‘ਚ ਕਿਸਾਨ ਬੀਬੀਆਂ, ਨੌਜਵਾਨ ਅਤੇ ਬਜ਼ੁਰਗ ਕਰ ਰਹੇ ਹਨ ਸ਼ਿਰਕਤ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨਾਂ …