Breaking News
Home / ਪੰਜਾਬ / ਪਰਮਾਣੂ ਪਲਾਂਟ ਵਿਰੁੱਧ ਅਕਾਲੀ ਅਤੇ ਕਾਂਗਰਸ ਇਕਸੁਰ

ਪਰਮਾਣੂ ਪਲਾਂਟ ਵਿਰੁੱਧ ਅਕਾਲੀ ਅਤੇ ਕਾਂਗਰਸ ਇਕਸੁਰ

logo-2-1-300x105ਭਾਜਪਾ ਦੁਚਿੱਤੀ ਵਿੱਚ; ਪਟਿਆਲਾ ਵਿੱਚ ਲੱਗਣਾ ਹੈ ਪਲਾਂਟ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਜ਼ਿਲ੍ਹੇ ਵਿੱਚ ਪਰਮਾਣੂ ਬਿਜਲੀ ਪਲਾਂਟ ਲਾਉਣ ਦੇ ਐਲਾਨ ਨਾਲ ਰਾਜ ਵਿਚਲੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿੱਚ ਤਰੇੜ ਪੈ ਗਈ ਹੈ, ਜਦ ਕਿ ਕਾਂਗਰਸ ਨੇ ਕਿਹਾ ਹੈ ਕਿ ਉਸ ਨੇ ਅਜਿਹਾ ਪਲਾਂਟ ਲਾਉਣ ਦਾ ਪਹਿਲਾਂ ਵੀ ਜ਼ੋਰਦਾਰ ਵਿਰੋਧ ਕੀਤਾ ਸੀ ਤੇ ਹੁਣ ਵੀ ਕਰੇਗੀ। ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਪਾਰਟੀ ਦਾ ਇਸ ਬਾਰੇ ਸਟੈਂਡ ਬਾਅਦ ਵਿੱਚ ਸਪਸ਼ਟ ਕੀਤਾ ਜਾਵੇਗਾ। ਤਿੰਨ ਦਿਨ ਪਹਿਲਾਂ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਸਕੱਤਰੇਤ ਵਿੱਚ ਰਾਜ ਮੰਤਰੀ ਜਤਿੰਦਰ ਸਿੰਘ ਨੇ ਪੰਜਾਬ ਦੇ ਪਟਿਆਲਾ, ਉਤਰਾਖੰਡ ਦੇ ਦੇਹਰਾਦੂਨ ਤੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਪਰਮਾਣੂ ਬਿਜਲੀ ਪਲਾਂਟ ਲਾਉਣ ਦਾ ਐਲਾਨ ਕੀਤਾ ਸੀ।
ਮੰਤਰੀ ਨੇ ਕਿਹਾ ਸੀ ਦੇਸ਼ ਵਿੱਚ ਇਸ ਵੇਲੇ 4,780 ਮੈਗਾਵਾਟ ਪਰਮਾਣੂ ਬਿਜਲੀ ਪੈਦਾ ਹੋ ਰਹੀ ਹੈ ਤੇ ਅਗਲੇ ਦਸ ਸਾਲਾਂ ਵਿੱਚ ਇਸ ਨੂੰ ਤਿੰਨ ਗੁਣਾ ਵਧਾ ਕੇ 13,480 ਮੈਗਾਵਾਟ ਕਰਨ ਦਾ ਟੀਚਾ ਹੈ।
ਇਸ ਐਲਾਨ ਨਾਲ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਇਸ ઠਪਲਾਂਟ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਸਰਪਲੱਸ ਬਿਜਲੀ ਹੈ ਤੇ ਇਸ ਕਾਰਨ ਉਸ ਨੂੰ ਆਪਣੇ ਬਿਜਲੀ ਯੂਨਿਟ ਬੰਦ ਕਰਨੇ ਪੈ ਰਹੇ ਹਨ ਕਿਉਂਕਿ ਸਮਝੌਤੇ ਮੁਤਾਬਕ ਜੇ ਪੀਐਸਪੀਸੀਐਲ ਨਿੱਜੀ ਖੇਤਰ ਤੋਂ ਬਿਜਲੀ ਦੀ ਖਰੀਦ ਨਹੀਂ ਕਰਦਾ ਤਾਂ ਉਸ ਨੂੰ ਸਾਲਾਨਾ 2700 ਕਰੋੜ ਦਾ ਭੁਗਤਾਨ ਕਰਨਾ ਪਵੇਗਾ।ਸੂਤਰਾਂ ਦਾ ਕਹਿਣਾ ਹੈ ਕਿ ਇਸ ਸਰਪਲੱਸ ਸੂਬੇ ਨੂੰ ਅਜਿਹੇ ਕਿਸੇ ਪਰਮਾਣੂ ਪਲਾਂਟ ਦੀ ਲੋੜ ਹੀ ਨਹੀਂ ਹੈ। ਪੀਐਸਪੀਸੀਐਲ ਦੇ ਚੇਅਰਮੈਨ ਕੇਡੀ ਚੌਧਰੀ ਨੇ ਕਿਹਾ, ‘ਸਾਡੇ ਕੋਲ ਅਗਲੇ ਇਕ ਦਹਾਕੇ ਲਈ ਸਰਪਲੱਸ ਬਿਜਲੀ ਹੈ।ਪੰਜਾਬ ਰਾਜ ਲਈ ਇਸ ਪਰਮਾਣੂ ਪਲਾਂਟ ਦਾ ਕੋਈ ਲਾਭ ਨਹੀਂ ਹੋਵੇਗਾ।’
ਇਸ ਦੇ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਰਾਜ ਵਿੱਚ ਕੋਈ ਪਰਮਾਣੂ ਪਲਾਂਟ ਲਾਏ ਜਾਣ ਦੀ ਜਾਣਕਾਰੀ ਨਹੀਂ ਹੈ। ਦਸੰਬਰ 2015 ਵਿੱਚ ਲੋਕ ਸਭਾ ਨੇ ਜ਼ੁਬਾਨੀ ਵੋਟ ਨਾਲ ਪਰਮਾਣੂ ਊਰਜਾ (ਸੋਧ) ਬਿੱਲ-2015 ਪਾਸ ਕੀਤਾ ਸੀ।
ਨਹੀਂ ਲੱਗਣ ਦਿਆਂਗੇ ਪਰਮਾਣੂ ਬਿਜਲੀ ਪਲਾਂਟ: ਬਾਦਲ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਉਹ ਪੰਜਾਬ ਰਾਜ ਵਿੱਚ ਕੋਈ ਵੀ ਪਰਮਾਣੂ ਪਲਾਂਟ ਨਹੀਂ ਲੱਗਣ ਦੇਣਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਪੰਜਾਬ ਰਾਜ ਨੂੰ ਪਰਮਾਣੂ ਬਿਜਲੀ ਪਲਾਂਟ ਦਾ ਕੋਈ ਲਾਭ ਨਹੀਂ ਹੋਵੇਗਾ।
ਹਵਾ, ਪਾਣੀ ਤੇ ਧਰਤੀ ਹੋ ਜਾਣਗੇ ਤਬਾਹ: ਕੈਪਟਨ
ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਉਨ੍ਹਾਂ ਨੇ ਆਪਣੇ ਮੁੱਖ ਮੰਤਰੀ ਕਾਲ ਦੌਰਾਨ ਅਜਿਹੇ ਪਲਾਂਟ ਨੂੰ ਲਾਉਣ ਬਾਰੇ ਸਰਵੇਖਣ ਦਾ ਵਿਰੋਧ ਕੀਤਾ ਸੀ। ਇਸ ਦੇ ਲੱਗਣ ਨਾਲ ਰਾਜ ਦਾ ਹਵਾ, ਪਾਣੀ ਤੇ ਧਰਤੀ ਤਬਾਹ ਹੋ ਜਾਣਗੇ। ਕਾਂਗਰਸ ਇਸ ਪਲਾਂਟ ਦੇ ਵਿਰੁੱਧ ਹੈ। ਪਰਮਾਣੂ ਪਲਾਂਟ ਰਾਜਸਥਾਨ ਜਾਂ ਮੱਧ ਪ੍ਰਦੇਸ਼ ਵਿੱਚ ਲਾਇਆ ਜਾ ਸਕਦਾ ਹੈ। ਹੈਰਾਨੀ ਹੈ ਕਿ ਭਾਜਪਾ ਨੇ ਆਪਣੀ ਭਾਈਵਾਲ ਅਕਾਲੀ ਦਲ ਨੂੰ ਇਸ ਬਾਰੇ ਭਰੋਸੇ ਵਿੱਚ ਨਹੀਂ ਲਿਆ।
ਸਰੂਪ ਪਰਿੰਦਾ (ਚਾਚੀ ਅਤਰੋ) ਦਾ ਦੇਹਾਂਤ
ਬਠਿੰਡਾ : ਕਾਮੇਡੀ ਕਲਾਕਾਰ ਚਾਚੀ ਅਤਰੋ ਦੇ ਨਾਂ ‘ਤੇ ਕੰਮ ਕਰਕੇ ਵਿਲੱਖਣ ਪਹਿਚਾਣ ਬਣਾਉਣ ਵਾਲੀ ਸ਼ਖਸੀਅਤ 82 ਸਾਲਾ ਸਰੂਪ ਪਰਿੰਦਾ ਦਾ ਸੰਖੇਪ ਬਿਮਾਰੀ ਪਿੱਛੋਂ ਬਠਿੰਡਾ ਦੇ ਜੱਦੀ ਘਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਿਚ ਪਿੱਛੇ ਪਤਨੀ ਤੇ ਦੋ ਪੁੱਤਰ ਹਨ। ਘਰ ਤੋਂ ਰਾਮਬਾਗ ਤੱਕ ਉਨ੍ਹਾਂ ਦੀ ਦੇਹ ਫੁੱਲਾਂ ਨਾਲ ਸਜਾਈ ਹੋਈ ਗੱਡੀ ‘ਚ ਕਾਫਲੇ ਦੇ ਤੌਰ ‘ਤੇ ਲਿਆਂਦੀ ਗਈ ਜਿੱਥੇ ਹਜ਼ਾਰਾਂ ਸੇਜਲ ਅੱਖਾਂ ਨੇ ਅੰਤਿਮ ਵਿਦਾਇਗੀ ਦਿੱਤੀ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …