Breaking News
Home / ਪੰਜਾਬ / ਨਾਗਰਿਕਤਾ ਕਾਨੂੰਨ ਤੇ ਐਨ.ਆਰ.ਸੀ. ਖਿਲਾਫ ਵਿਦਿਆਰਥੀ ਸ਼ਾਂਤਮਈ ਅੰਦੋਲਨ ਕਰਨ

ਨਾਗਰਿਕਤਾ ਕਾਨੂੰਨ ਤੇ ਐਨ.ਆਰ.ਸੀ. ਖਿਲਾਫ ਵਿਦਿਆਰਥੀ ਸ਼ਾਂਤਮਈ ਅੰਦੋਲਨ ਕਰਨ

ਕੈਪਟਨ ਨੇ ਕਿਹਾ – ਕੇਂਦਰ ਖਿਲਾਫ ਰੋਸ ਪ੍ਰਗਟਾਉਣ ਤੋਂ ਵਿਦਿਆਰਥੀਆਂ ਨੂੰ ਨਹੀਂ ਰੋਕਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ (ਐਨ.ਆਰ.ਸੀ.) ਖਿਲਾਫ ਵਿਦਿਆਰਥੀ ਅੰਦੋਲਨ ਕਰ ਸਕਦੇ ਹਨ ਪਰੰਤੂ ਇਹ ਅੰਦੋਲਨ ਸ਼ਾਂਤਮਈ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਭਲਕੇ 1 ਜਨਵਰੀ ਨੂੰ ਸੂਬੇ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਨਾਗਰਿਕਤਾ ਕਾਨੂੰਨ ਤੇ ਐਨ.ਆਰ.ਸੀ. ਖਿਲਾਫ ਅੰਦੋਲਨ ਕੀਤਾ ਜਾਵੇਗਾ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਤੋਂ ਵਿਦਿਆਰਥੀਆਂ ਨੂੰ ਨਹੀਂ ਰੋਕਿਆ ਜਾਵੇਗਾ, ਪਰ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸੀ.ਏ.ਏ. ਤੇ ਐਨ.ਆਰ.ਸੀ. ਦੀ ਖ਼ਿਲਾਫ਼ਤ ਕਰਦੇ ਹੋਏ ਇਸ ਨੂੰ ਵੰਡਪਾਉ ਤੇ ਪੱਖਪਾਤੀ ਕਰਾਰ ਦੇ ਚੁੱਕੇ ਹਨ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਪੰਜਾਬ ਕਾਂਗਰਸ ਨੇ ਲੁਧਿਆਣਾ ‘ਚ ਕੈਪਟਨ ਅਮਰਿੰਦਰ ਦੀ ਅਗਵਾਈ ਵਿਚ ਨਾਗਰਿਕਤਾ ਕਾਨੂੰਨ ਖਿਲਾਫ ਪੈਦਲ ਮਾਰਚ ਕੀਤਾ ਸੀ, ਜਿਸ ਵਿਚ ਕਈ ਕਾਂਗਰਸੀ ਵਿਧਾਇਕ, ਸੰਸਦ ਮੈਂਬਰ ਅਤੇ ਵਰਕਰ ਸ਼ਾਮਲ ਹੋਏ ਸਨ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …