ਕਿਹਾ – ਮੋਦੀ ਅਤੇ ਸ਼ਾਹ ਹਮੇਸ਼ਾ ਭਾਜਪਾ ਦੀ ਮੱਦਦ ਨਹੀਂ ਕਰ ਸਕਦੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਚੋਣਾਂ ਵਿਚ ਭਾਜਪਾ ਦੀ ਹਾਰ ਤੋਂ ਬਾਅਦ ਸੰਘ ਨੇ ਵੀ ਭਾਜਪਾ ਨੂੰ ਨਸੀਹਤ ਦਿੱਤੀ ਹੈ। ਆਰ.ਐਸ.ਐਸ. ਨੇ ਆਪਣੇ ਰਸਾਲੇ ਵਿਚ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਮੇਸ਼ਾ ਭਾਜਪਾ ਦੀ ਮੱਦਦ ਨਹੀਂ ਕਰ ਸਕਦੇ। ਭਾਜਪਾ ਨੂੰ ਆਪਣੇ ਸੰਗਠਨ ਦਾ ਮੁੜ ਤੋਂ ਪੁਨਰਗਠਨ ਕਰਨਾ ਪਵੇਗਾ ਤਾਂ ਕਿ ਵਿਧਾਨ ਸਭਾ ਪੱਧਰ ‘ਤੇ ਚੋਣਾਂ ਲਈ ਸਥਾਨਕ ਆਗੂਆਂ ਨੂੰ ਤਿਆਰ ਕੀਤਾ ਜਾ ਸਕੇ। ਰਸਾਲੇ ਵਿਚ ਸਾਫ ਲਿਖਿਆ ਕਿ ਭਾਜਪਾ ਦੀ ਦਿੱਲੀ ਇਕਾਈ ਪੂਰੀ ਤਰ੍ਹਾਂ ਨਾਕਾਮ ਰਹੀ ਅਤੇ ਆਮ ਆਦਮੀ ਪਾਰਟੀ ਨੇ ਵਿਰੋਧੀ ਧਿਰ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ। ਇਸ ਨੂੰ ਦੇਖਦੇ ਹੋਏ ਭਾਜਪਾ ਨੂੰ ਜ਼ਮੀਨੀ ਪੱਧਰ ‘ਤੇ ਬਦਲਾਅ ਕਰਨੇ ਪੈਣਗੇ। ਸੰਘ ਦੇ ਰਸਾਲੇ ਵਿਚ ਕਿਹਾ ਗਿਆ ਕਿ ਕੋਈ ਵੀ ਮਾੜਾ ਉਮੀਦਵਾਰ, ਇਸ ਲਈ ਚੰਗਾ ਹੋਣ ਦਾ ਦਾਅਵਾ ਨਹੀਂ ਕਰ ਸਕਦਾ, ਕਿ ਉਹ ਜਿਸ ਪਾਰਟੀ ਨਾਲ ਸਬੰਧ ਰੱਖਦਾ ਹੈ, ਉਹ ਪਾਰਟੀ ਚੰਗੀ ਹੈ। ਸੱਚ ਤਾਂ ਇਹ ਹੈ ਕਿ ਜੋ ਮਾੜਾ ਹੀ ਉਹ ਮਾੜਾ ਹੀ ਰਹੇਗਾ, ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸਬੰਧਤ ਹੋਵੇ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …