ਇਨਕਮ ਟੈਕਸ ਵਿਭਾਗ ਨੇ ਭੇਜਿਆ 30.67 ਕਰੋੜ ਟੈਕਸ ਦਾ ਨੋਟਿਸ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਕਮ ਟੈਕਸ ਵਿਭਾਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ 30.67 ਕਰੋੜ ਰੁਪਏ ਟੈਕਸ ਦਾ ਨੋਟਿਸ ਭੇਜਿਆ ਹੈ। ਵਿਭਾਗ ਨੇ ਕਿਹਾ ਹੈ ਕਿ ਪਾਰਟੀ ਨੇ 13 ਕਰੋੜ ਰੁਪਏ ਦੀ ਕਮਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਵਿਭਾਗ ਨੇ ਪਾਰਟੀ ਨੂੰ 6 ਕਰੋੜ ਰੁਪਏ ਦਾਨ ਦੇਣ ਵਾਲੇ 462 ਦਾਨੀਆਂ ਦਾ ਵੇਰਵਾ ਨਾ ਦੇਣ ‘ਤੇ ਫਟਕਾਰ ਵੀ ਲਾਈ ਹੈ।
ਨੋਟਿਸ ਵਿੱਚ ਉਨ੍ਹਾਂ ਬਾਰੇ ਵਿਸਥਾਰ ਵਿਚ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਪਾਰਟੀ ਨੂੰ 20 ਹਜ਼ਾਰ ਕਰੋੜ ਰੁਪਏ ਦਾ ਚੰਦਾ ਦਿੱਤਾ। ਨੋਟਿਸ ਮੁਤਾਬਕ ਵਿੱਤੀ ਸਾਲ 2014-15 ਤੇ 2015-16 ਦੌਰਾਨ ਆਮ ਆਦਮੀ ਪਾਰਟੀ ਦੇ ਟੈਕਸ ਵਾਲੀ ਰਕਮ 66.44 ਕਰੋੜ ਰੁਪਏ ਹੈ। ਪਾਰਟੀ ਨੇ 13 ਕਰੋੜ ਰੁਪਏ ਦੇ ਦਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।