16.2 C
Toronto
Thursday, August 20, 2026
spot_img
Homeਜੀ.ਟੀ.ਏ. ਨਿਊਜ਼ਚਰਚਾ : ਮੈਡੀਕਲ ਲੀਵ ਉੱਤੇ ਗਏ ਐਮਪੀ ਦਰਸ਼ਨ ਕੰਗ

ਚਰਚਾ : ਮੈਡੀਕਲ ਲੀਵ ਉੱਤੇ ਗਏ ਐਮਪੀ ਦਰਸ਼ਨ ਕੰਗ

ਚਰਚਾ : ਮੈਡੀਕਲ ਲੀਵ ਉੱਤੇ ਗਏ ਐਮਪੀ ਦਰਸ਼ਨ ਕੰਗਓਟਵਾ/ਬਿਊਰੋ ਨਿਊਜ਼ : ਆਪਣੀ ਜਵਾਨ ਮਹਿਲਾ ਸਟਾਫਰ ਦਾ ਕਥਿਤ ਤੌਰ ਉੱਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਕੈਲਗਰੀ ਤੋਂ ਲਿਬਰਲ ਐਮਪੀ ਦਰਸ਼ਨ ਕੰਗ ਨੇ ਆਪਣੀ ਚੁੱਪੀ ਤੋੜਦਿਆਂ ਹਰ ਕੀਮਤ ਉੱਤੇ ਖੁਦ ਨੂੰ ਬਚਾਉਣ ਦਾ ਯਤਨ ਕੀਤਾ। ਉਨ੍ਹਾਂ ਉੱਤੇ ਇਹ ਦੋਸ਼ ਵੀ ਲੱਗੇ ਸਨ ਕਿ ਇਸ ਮਾਮਲੇ ਵਿੱਚ ਕੁੜੀ ਨੂੰ ਚੁੱਪ ਕਰਵਾਉਣ ਲਈ ਉਨ੍ਹਾਂ ਵੱਲੋਂ ਪੈਸੇ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਕੰਗ ਨੇ ਆਪਣੇ ਬਿਆਨ ਵਿੱਚ ਇਹ ਵੀ ਆਖਿਆ ਕਿ ਜਦੋਂ ਤੋਂ ਉਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਦੇ ਇਹ ਦੋਸ਼ ਲੱਗੇ ਹਨ ਉਦੋਂ ਤੋਂ ਉਹ ਕਾਫੀ ਤਣਾਅ ਵਿੱਚ ਹਨ ਇਸ ਲਈ ਉਨ੍ਹਾਂ ਨੂੰ ਮੈਡੀਕਲ ਲੀਵ ਉੱਤੇ ਜਾਣਾ ਪੈ ਰਿਹਾ ਹੈ। ਕੰਗ ਨੇ ਇਹ ਵੀ ਆਖਿਆ ਕਿ ਹੁਣ ਜਦੋਂ ਜਾਂਚ ਚੱਲ ਰਹੀ ਹੈ ਤਾਂ ਅਜਿਹੇ ਵਿੱਚ ਉਹ ਕੋਈ ਟਿੱਪਣੀ ਵੀ ਨਹੀਂ ਕਰ ਸਕਦੇ ਪਰ ਉਹ ਇਹ ਵਾਅਦਾ ਜ਼ਰੂਰ ਕਰਦੇ ਹਨ ਕਿ ਉਹ ਖੁਦ ਨੂੰ ਬੇਕਸੂਰ ਸਾਬਤ ਕਰਕੇ ਰਹਿਣਗੇ ਤੇ ਆਪਣੀ ਸਾਖ ਨੂੰ ਵੱਟਾ ਨਹੀਂ ਲੱਗਣ ਦੇਣਗੇ।

RELATED ARTICLES
POPULAR POSTS