ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਟ੍ਰਾਜ਼ਿਟ ਨੇ ਇਕ ਸਥਾਨਕ ਮਸਾਜ ਪਾਰਲਰ ਦਾ ਵਿਵਾਦਤ ਇਸ਼ਤਿਹਾਰ ਵਾਪਸ ਲੈ ਲਿਆ ਹੈ ਕਿਉਂਕਿ ਉਸ ਨੂੰ ਲੋਕਾਂ ਨੇ ਕਾਫ਼ੀ ਸੈਕਸੀ ਕਰਾਰ ਦਿੱਤਾ ਸੀ। ਇਸ ਨਾਲ ਲੋਕਾਂ ‘ਚ ਨਾਰਾਜ਼ਗੀ ਵਧ ਰਹੀ ਸੀ। ਇਸ਼ਤਿਹਾਰ ਨੂੰ ਵਾਪਸ ਲੈਣ ਦੇ ਨਾਲ ਹੀ ਬਰੈਂਪਟਨ ਟ੍ਰਾਂਜ਼ਿਟ ਨੇ ਆਮ ਲੋਕਾਂ ਤੋਂ ਮੁਆਫ਼ੀ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਇਹ ਇਸ਼ਤਿਹਾਰ ਲੋਕਾਂ ਦੀ ਭਾਵਨਾਵਾਂ ਦੇ ਅਨੁਰੂਪ ਨਹੀਂ ਸੀ ਅਤੇ ਲੋਕਾਂ ਦੀ ਚਿੰਤਾ ਨੂੰ ਧਿਆਨ ‘ਚ ਰੱਖਦੇ ਹੋਏ ਇਸ ਨੂੰ ਹਟਾਇਆ ਜਾ ਰਿਹਾ ਹੈ।
ਇਸ ਸਬੰਧ ‘ਚ ਨਟਾਲੀ ਸਟਾਗਡਿਲ ਨੇ ਇਕ ਈਮੇਲ ‘ਚ ਇਸ ਇਸ਼ਤਿਹਾਰ ਨੂੰ ਹਟਾਉਣ ਦੀ ਪੁਸ਼ਟੀ ਕਤੀ ਹੈ। ਇਹ ਇਸ਼ਤਿਹਾਰ ਸਟੀਲਜ਼ ਰਾਇਲ ਮਸਾਜ ਦਾ ਸੀ ਜੋ ਕਿ ਇਸ਼ਤਿਹਾਰ ਰਿਵਿਊ ਪੈਨਲ ਨੇ ਵਿਚਾਰ ਤੋਂ ਬਾਅਦ ਦੋ ਸਿਟੀ ਬੱਸਾਂ ਤੋਂ ਹਟਾ ਲਿਆ ਹੈ। ਸਟਾਗਡਿਲ ਦਾ ਕਹਿਣਾ ਹੈ ਕਿ ਇਸ ਸਬੰਧ ‘ਚ ਲੋਕਾਂ ਤੋਂ ਵਿਚਾਰ ਲਏ ਗਏ ਅਤੇ ਇਹ ਇਕ ਟੈਸਟ ਦੇ ਤੌਰ ‘ਤੇ ਹੀ ਲਗਾਇਆ ਸੀ।
ਮੀਡੀਆ ‘ਚ ਇਸ ਨਾਲ ਸਬੰਧਤ ਖ਼ਬਰਾਂ ਆਉਣ ਤੋਂ ਬਾਅਦ ਲੋਕਾਂ ਦੇ ਇਤਰਾਜ਼ ਤੋਂ ਬਾਅਦ ਇਸ ਨੂੰ ਕਾਫ਼ੀ ਜਲਦੀ ਹਟਾ ਲਿਆ ਗਿਆ। ਇਸ ਇਸ਼ਤਿਹਾਰ ‘ਚ ਇਕ ਮਹਿਲਾ ਨੂੰ ਲਾਲ ਲਿਪਸਟਿਕ ਦੇ ਨਾਲ ਬੁੱਲ੍ਹਾਂ ‘ਚ ਉਂਗਲੀ ਲਏ ਹੋਏ ਦਿਖਾਇਆ ਗਿਆ ਸੀ। ਇਸਦੀ ਟੈਗ ਲਾਈਨ ਸੀ ਕਿ ਯੂ ਡਿਜ਼ਰਵ ਦ ਰਾਇਲ ਟ੍ਰੀਟਮੈਂਟ। ਸਟੀਲਜ਼ ਰਾਇਲ ਮਸਾਜ 1990 ਤੋਂ ਕੰਮ ਕਰ ਰਿਹਾ ਹੈ ਅਤੇ ਤਿੰਨ ਥਾਵਾਂ ‘ਤੇ ਪਾਰਲਰ ਚਲਾ ਰਿਹਾ ਹੈ। ਕੰਪਨੀ ਦੀ ਮਾਲਿਕ ਅਨੀਤਾ ਡ੍ਰਾਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਰੇ ਇਸ਼ਤਿਹਾਰ ਕਾਨੂੰਨ ਦੇ ਦਾਇਰੇ ‘ਚ ਰਹਿੰਦੇ ਹੀ ਜਾਰੀ ਕੀਤੇ ਅਤੇ ਅਜਿਹੇ ‘ਚ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਹੈ। ਉਥੇ ਸਿਟੀ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ਼ਤਿਹਾਰ ਕੌਂਸਲ ਦੀ ਨੀਤੀਆਂ ਦੇ ਅਨੁਸਾਰ ਨਹੀਂ ਰਿਹਾ ਅਤੇ ਇਸ ਨੂੰ ਜਾਰੀ ਰੱਖਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …