-8.4 C
Toronto
Saturday, December 27, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਫਾਇਰ ਤੇ ਐਮਰਜੈਂਸੀ ਸਰਵਿਸਿਜ਼ ਬਣਿਆ ਵਿਸ਼ਵ ਚੈਂਪੀਅਨ

ਬਰੈਂਪਟਨ ਫਾਇਰ ਤੇ ਐਮਰਜੈਂਸੀ ਸਰਵਿਸਿਜ਼ ਬਣਿਆ ਵਿਸ਼ਵ ਚੈਂਪੀਅਨ

ਅਲਬਾਮਾ ਵਿੱਚ ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਕਈ ਇਨਾਮ ਜਿੱਤੇ
ਬਰੈਂਪਟਨ : ਸਿਟੀ ਕੌਂਸਲ ਦੀ ਮੀਟਿੰਗ ਵਿੱਚ ਬਰੈਂਪਟਨ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਦੇ ਮੈਂਬਰਾਂ ਨੂੰ ਫਾਇਰ ਫਾਈਟਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕਰਨ ਲਈ ਸਨਮਾਨਤ ਕੀਤਾ ਗਿਆ।
ਬਰੈਂਪਟਨ ਟੀਮ ਦੀ ਅਗਵਾਈ ਸਾਬਕਾ ਵਿਸ਼ਵ ਚੈਂਪੀਅਨ ਅਤੇ ਜ਼ਿਲ੍ਹਾ ਮੁਖੀ ਮੀਟਰ ਰੀਡ ਨੇ ਕੀਤੀ। ਟੀਮ ਵਿੱਚ ਸ਼ਾਮਲ ਫਾਈਰ ਫਾਈਟਰਾਂ ਵਿੱਚ ਕੇਟੀ ਰੋਸ, ਐਂਥਨੀ ਬਰਚ, ਡੈਨੀ ਪਾਲਮਰ, ਰਿਆਨ ਡੋਸਮੈਨ ਅਤੇ ਐਨ ਪ੍ਰਿੰਜਲ ਸ਼ਾਮਲ ਸਨ। ਇਨ੍ਹਾਂ ਨੇ ਕਈ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹਰੇਕ ਸਾਲ ਹੋਣ ਵਾਲੀ ਇਹ ਚੈਂਪੀਅਨਸ਼ਿਪ ਅਕਤੂਬਰ, 2019 ਵਿੱਚ ਅਲਬਾਮਾ ਵਿਖੇ ਹੋਈ ਸੀ। ਇਸ ਵਿੱਚ ਕੇਟੀ ਰੋਸ ਨੇ ਮਹਿਲਾ ਵਿਅਕਤੀਗਤ ਕੈਟੇਗਰੀ ਵਿੱਚ ਪਹਿਲਾ ਸਥਾਨ, ਡੈਨੀ ਪਾਲਮਰ ਅਤੇ ਕੇਟੀ ਰੋਸ ਨੇ ਕੋਇਡ ਟੈਂਡੇਮ ਕੈਟੇਗਰੀ ਵਿੱਚ ਪਹਿਲਾ, ਕੇਟੀ ਰੋਸ ਅਤੇ ਅਲੀਸਾ ਕਾਰਵੇਲੋ (ਵਊਘਾਨ ਫਾਇਰ) ਨੇ ਫੀਮੇਲ ਟੈਂਡੇਮ ਕੈਟੇਗਰੀ ਵਿੱਚ ਪਹਿਲਾ, ਕੇਟੀ ਰੋਸ ਅਤੇ ਅਲੀਸਾ ਕਾਰਵੇਲੋ (ਵਊਘਾਨ ਫਾਇਰ) ਅਤੇ ਕੇਲਟੀ ਮੇਅ ਨਿਕੋਲ (ਅਲਬਰਟਾ) ਨੇ ਮਹਿਲਾ ਕੈਟੇਗਰੀ ਵਿੱਚ ਪਹਿਲਾ, ਟੀਮ ਰਿਲੇਅ ਕੈਟੇਗਰੀ ਵਿੱਚ ਐਨ ਪ੍ਰਿੰਜਲ, ਡੈਨੀ ਪਾਲਮਰ ਅਤੇ ਰਿਆਨ ਡੋਸਮੈਨ ਨੇ ਵਿਅਕਤੀਗਤ ਟੀਮ ਟਾਈਮ ਵਿੱਚ ਛੇਵਾਂ ਸਥਾਨ, ਐਨ ਪ੍ਰਿੰਜਲ ਅਤੇ ਡੈਨੀ ਪਾਲਮਰ ਨੇ ਪੁਰਸ਼ ਟੈਂਡੇਮ ਕੈਟੇਗਰੀ ਵਿੱਚ ਨੌਵਾਂ ਸਥਾਨ ਹਾਸਲ ਕੀਤਾ। ਮੇਅਰ ਪੈਟਰਿਕ ਬਰਾਊਨ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਵੀ ਟੀਮ ਦੀ ਵਧੀਆ ਕਾਰਗੁਜ਼ਾਰੀ ਦੀ ਉਮੀਦ ਹੈ। ਰਿਜਨਲ ਕੌਂਸਲਰ ਅਤੇ ਕਮਿਊਨਿਟੀ ਸਰਵਿਸਿਜ਼ ਦੇ ਮੁਖੀ ਰੋਵੇਨਾ ਸੈਂਟੋਸ ਨੇ ਵੀ ਟੀਮ ਨੂੰ ਵਧਾਈ ਦਿੱਤੀ। ਬਰੈਂਪਟਨ ਫਾਇਰ ਅਤੇ ਐਮਰਜੈਂਸੀ ਸਰਵਿਸਿਜ਼ ਦੇ ਫਾਇਰ ਮੁਖੀ ਬਿਲ ਬੌਇਜ਼ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲਿਆਂ ਲਈ ਸਖ਼ਤ ਸਿਖਲਾਈ, ਦ੍ਰਿੜਤਾ ਅਤੇ ਵਚਨਬੱਧਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਫਾਇਰ ਫਾਈਟਰਾਂ ਨੇ ਵਿਭਾਗ ਦੇ ਜਿੱਤ ਦੇ ਲੰਬੇ ਇਤਿਹਾਸ ઠਵਿੱਚ ਇੱਕ ਹੋਰ ਅਧਿਆਏ ਜੋੜਿਆ ਹੈ।

RELATED ARTICLES
POPULAR POSTS