8.3 C
Toronto
Wednesday, April 1, 2026
spot_img
Homeਜੀ.ਟੀ.ਏ. ਨਿਊਜ਼ਵੁਈ ਚੈਰਿਟੀ ਮਾਮਲਾ : ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਕਾਇਮ ਕਰਨੀ ਚਾਹੁੰਦੇਹਨ ਕੰਸਰਵੇਟਿਵ

ਵੁਈ ਚੈਰਿਟੀ ਮਾਮਲਾ : ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਕਾਇਮ ਕਰਨੀ ਚਾਹੁੰਦੇਹਨ ਕੰਸਰਵੇਟਿਵ

ਓਟਵਾ : ਫੈਡਰਲ ਕੰਸਰਵੇਟਿਵਜ਼ ਚਾਹੁੰਦੇ ਹਨ ਕਿ ਐਮਪੀ ਅਜਿਹੀ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਕਾਇਮ ਕਰਨ ਜਿਹੜੀ ਵੁਈ ਚੈਰਿਟੀ ਦੇ ਮਾਮਲੇ ਦੀ ਜਾਂਚ ਕਰੇ। ਟੋਰੀ ਐਥਿਕਸ ਕ੍ਰਿਟਿਕ ਮਾਈਕਲ ਬੈਰੇਟ ਦਾ ਕਹਿਣਾ ਹੈ ਕਿ ਇਹ ਨਵੀਂ ਕਮੇਟੀ ਵਿਵਾਦਾਂ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭੇਗੀ। ਇਸ ਦੌਰਾਨ ਕੰਜ਼ਰਵੇਟਿਵਾਂ ਵੱਲੋਂ ਹਾਊਸ ਆਫ ਕਾਮਨਜ਼ ਦੀ ਐਥਿਕਸ ਤੇ ਫਾਇਨਾਂਸ ਕਮੇਟੀ ਉੱਤੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਦਬਾਅ ਪਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਪ੍ਰਸਤਾਵਿਤ ਨਵੀਂ ਭ੍ਰਿਸ਼ਟਾਚਾਰ ਵਿਰੋਧੀ ਕਮੇਟੀ ਜਲਦ ਹੀ ਲਿਬਰਲ ਸਰਕਾਰ ਵੱਲੋਂ ਬਹੁ-ਕਰੋੜੀ ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਵੁਈ ਚੈਰਿਟੀ ਨੂੰ ਦੇਣ ਦੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਸਕਦੀ ਹੈ। ਜ਼ਿਕਰਯੋਗ ਹੈ ਕਿ ਵੁਈ ਚੈਰਿਟੀ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਦੇ ਪਰਿਵਾਰਾਂ ਨਾਲ ਨਜ਼ਦੀਕੀ ਸਬੰਧ ਹੋਣ ਕਾਰਨ ਵਿਰੋਧੀ ਧਿਰਾਂ ਦੇ ਐਮਪੀਜ਼ ਵੱਲੋਂ ਕਈ ਮਹੀਨਿਆਂ ਤੋਂ ਹੀ ਸਰਕਾਰ ਤੋਂ ਕਈ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਹਨ। ਲਿਬਰਲ ਕਈ ਵਾਰੀ ਇਹ ਆਖ ਚੁੱਕੇ ਹਨ ਕਿ ਫੈਡਰਲ ਪਬਲਿਕ ਸਰਵੈਂਟਸ ਵੱਲੋਂ ਇਹ ਗ੍ਰਾਂਟ ਪ੍ਰੋਗਰਾਮ ਯੂਥ ਗਰੁੱਪ ਨੂੰ ਚਲਾਉਣ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਈ ਸਵਾਲਾਂ ਦੇ ਜਵਾਬ ਅਜੇ ਤੱਕ ਨਹੀਂ ਮਿਲੇ ਹਨ।

RELATED ARTICLES
POPULAR POSTS