1.1 C
Toronto
Thursday, December 25, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ 3500 ਜਾਅਲੀ ਵੋਟਰਾਂ ਦੀ ਪਛਾਣ

ਕੈਨੇਡਾ ‘ਚ 3500 ਜਾਅਲੀ ਵੋਟਰਾਂ ਦੀ ਪਛਾਣ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਚੋਣ ਕਮਿਸ਼ਨ ਨੇ ਵਿਦੇਸ਼ੀ ਨਾਗਰਿਕਾਂ ਦੇ ਤਕਰੀਬਨ 3500 ਸ਼ੱਕੀ ਮਾਮਲਿਆਂਦੀ ਪਛਾਣ ਕੀਤੀ ਹੈ, ਜਿਨ੍ਹਾਂ ਵਲੋਂ 2019 ਦੀਆਂ ਫੈਡਰਲ ਚੋਣਾਂ ਵਿਚ ਜਾਅਲੀ ਵੋਟ ਪਾਈ ਹੋ ਸਕਦੀ ਹੈ। ਕਮਿਸ਼ਨ ਹੁਣ ਇਹ ਪਤਾ ਲਗਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਲੋਕ ਚੋਣ ਪ੍ਰਕਿਰਿਆ ਨਾ ਧੋਖਾ ਕਰਨ ਵਿਚ ਸ਼ਾਮਿਲ ਸਨ। ਚੋਣ ਕਮਿਸ਼ਨ ਕੋਲ ਇਹ ਅਧਿਕਾਰ ਹੈ ਕਿ ਉਹ ਆਪਣੀ ਵੋਟਰ ਸੂਚੀ ਨੂੰ ਇਮਗ੍ਰੇਸ਼ਨ ਮੰਤਰਾਲੇ ਦੇ ਅੰਕੜਿਆਂ ਨਾਲ ਮਿਲਾ ਕੇ ਕੈਨੇਡਾ ਦੇ ਪੱਕੇ ਵਸਨੀਕਾਂ (ਪੀ.ਆਰ.) ਜਾਂ ਵਿਦੇਸ਼ੀ ਨਾਗਰਿਕਾਂ ਦੀ ਜਾਅਲੀ ਵੋਟ ਦੀ ਜਾਂਚ ਕਰ ਸਕੇ। ਕੈਨੇਡਾ ਵਿਚ ਧੋਖੇ ਨਾ ਵੋਟ ਪਾਉਣਾ ਅਪਰਾਧ ਹੈ, ਜਿਸ ਦੀ ਸਜਾ 5 ਸਾਲ ਤੱਕ ਕੈਦ ਜਾਂ 50000 ਡਾਲਰ ਜ਼ੁਰਮਾਨਾ ਹੋ ਸਕਦਾ ਹੈ। ਇਸੇ ਦੌਰਾਨ ਕੈਨੇਡਾ ‘ਚ 2 ਸੰਸਦੀ ਚੋਣ ਹਲਕੇ ਟੋਰਾਂਟੋ ਸੈਂਟਰ ਤੇ ਯੌਰਕ ਸੈਂਟਰ ਉਪ ਚੋਣ ਦੀ ਪ੍ਰਕਿਰਿਆ ਵਿਚ ਹਨ। ਉਮੀਦਵਾਰਾਂ ਵਲੋਂ ਘਰੋ-ਘਰੀ ਪਹੁੰਚ ਕਰਕੇ ਚੋਣ ਮੁਹਿੰਮ ਨੂੰ ਤੇਜ਼ ਕੀਤਾ ਜਾ ਚੁੱਕੀ ਹੈ। ਵੋਟਾਂ ਦਾ ਆਖਰੀ ਦਿਨ 26 ਅਕਤੂਬਰ ਹੈ ਤੇ ਅਗਾਊਾ ਪੋਲਿੰਗ 16, 17, 18 ਤੇ 19 ਅਕਤੂਬਰ ਨੂੰ ਹੋਵੇਗੀ, ਜਿਸ ਦੌਰਾਨ ਪੋਲਿੰਗ ਸਟੇਸ਼ਨ ਹਰ ਦਿਨ 12 ਘੰਟੇ ਖੁੱਲ੍ਹਣਗੇ।

RELATED ARTICLES
POPULAR POSTS