ਬਰੈਂਪਟਨ : ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੀ ਮੀਟਿੰਗ 22 ਸਤੰਬਰ ਦਿਨ ਐਤਵਾਰ ਨੂੰ ਹੋਈ ਜਿਸ ਵਿਚ ਸਿੱਧੂ ਮੂਸੇਵਾਲੀਆ ਅਤੇ ਗੁਰਦਾਸ ਮਾਨ ਦੀ ਘਟੀਆ ਸੋਚ ਅਤੇ ਭੱਦੀ ਸ਼ਬਦਾਵਲੀ ਦਾ ਸਖ਼ਤ ਨੋਟਿਸ ਲਿਆ ਗਿਆ। ਸਿੱਧੂ ਮੂਸੇਵਾਲੀਏ ਨੇ ਮਾਤਾ ਭਾਗ ਕੌਰ ਦਾ ਜ਼ਿਕਰ ਇਕ ਗੀਤ ਵਿਚ ਜਿਸ ਤਰ੍ਹਾਂ ਘਟੀਆ ਤਰੀਕੇ ਨਾਲ ਕੀਤਾ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਇਹ ਲੋਕ ਗ਼ਲਤੀਆਂ ਕਰਦੇ ਹਨ, ਮੁਆਫ਼ੀਆਂ ਮੰਗਦੇ ਹਨ ਅਤੇ ਫਿਰ ਗ਼ਲਤੀਆਂ ਕਰਦੇ ਹਨ। ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ ਤਾਂ ਜੋ ਹੋਰਨਾਂ ਨੂੰ ਵੀ ਕੰਨ ਹੋ ਜਾਣ। ਗੁਰਦਾਸ ਮਾਨ ਇਕ ਕਲੰਕ ਹੈ। ਪਹਿਲਾਂ ਤੋਂ ਹੀ ਇਸ ਨੂੰ ਪੰਜਾਬ ਦੀਆਂ, ਪੰਜਾਬੀਆਂ ਦੀਆਂ ਅਤੇ ਸਿੱਖਾਂ ਦੀਆਂ ਜੜ੍ਹਾਂ ਅੰਦਰ ਤੇਲ ਪਾਉਣ ਲਈ ਪਾਲਿਆ ਅਤੇ ਪਲੋਸਿਆ ਗਿਆ ਹੈ। ਹੁਣ ਵੀ ਇਹ ਬੋਲਿਆ ਨਹੀਂ, ਬੁਲਾਇਆ ਗਿਆ ਹੈ। ਜਿਹੜੀ ਇਸ ਨੇ ਆਪਣੇ ਚੱਲਦੇ ਸ਼ੋਅ ਵਿਚ ਗਾਲ੍ਹ ਕੱਢੀ ਹੈ, ਉਹ ਇਸ ਨੇ ਕਿਸੇ ਬੰਦੇ ਨੂੰ ਨਹੀਂ, ਸਗੋਂ ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਕੱਢੀ ਹੈ। ਸਾਨੂੰ ਸਾਰਿਆਂ ਨੂੰ ਇਸ ਦਾ ਜੁਆਬ ਦੇਣਾ ਬਣਦਾ ਹੈ ਅਤੇ ਪੰਜਾਬੀ ਇਹ ਦੇਣਗੇ ਵੀ। ਅਸੀਂ ਇਸ ਨਾ-ਸ਼ੁਕਰੇ, ਅਕ੍ਰਿਤਘਣ ਅਤੇ ਘਟੀਆ ਬੰਦੇ ਦਾ ਡੱਟ ਕੇ ਵਿਰੋਧ ਕਰਦੇ ਹਾਂ। ਇਸ ਦੇ ਸ਼ੋਅ ਕਰਨ ਵਾਲੇ ਪ੍ਰਮੋਟਰਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਇਸ ਦੀ ਅਸਲੀਅਤ ਨੂੰ ਪਹਿਚਾਣ ਕੇ ਅੱਗੇ ਵਾਸਤੇ ਇਸ ਤੋਂ ਕਿਨਾਰਾ ਕਰਨ।
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਪੰਜਾਬੀ ਬੋਲੀ ਪ੍ਰਤੀ ਸਿੱਧੂ ਮੂਸੇਵਾਲੀਏ ਤੇ ਗੁਰਦਾਸ ਮਾਨ ਦੇ ਰਵੱਈਏ ਦੀ ਨਿਖੇਧੀ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …