Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਦੀਆਂ ਯੂਨੀਵਰਸਿਟੀਆਂ ‘ਚ ਵੈਕਸੀਨ ਤੇ ਮਾਸਕ ਸਬੰਧੀ ਨੀਤੀਆਂ ਰਹਿਣਗੀਆਂ ਲਾਗੂ

ਓਨਟਾਰੀਓ ਦੀਆਂ ਯੂਨੀਵਰਸਿਟੀਆਂ ‘ਚ ਵੈਕਸੀਨ ਤੇ ਮਾਸਕ ਸਬੰਧੀ ਨੀਤੀਆਂ ਰਹਿਣਗੀਆਂ ਲਾਗੂ

ਓਨਟਾਰੀਓ : ਪ੍ਰੋਵਿੰਸ਼ੀਅਲ ਸਰਕਾਰ ਦੇ ਮਹਾਂਮਾਰੀ ਸਬੰਧੀ ਪਾਬੰਦੀਆਂ ਹਟਾਏ ਜਾਣ ਦੇ ਬਾਵਜੂਦ ਕਈ ਕੈਨੇਡੀਅਨ ਯੂਨੀਵਰਸਿਟੀਜ਼ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਤੇ ਮਾਸਕ ਲਗਾਉਣ ਵਰਗੀਆਂ ਪਾਬੰਦੀਆਂ ਨੂੰ ਜਾਰੀ ਰੱਖਿਆ ਜਾ ਰਿਹਾ ਹੈ।
ਪਹਿਲੀ ਮਾਰਚ ਤੋਂ ਓਨਟਾਰੀਓ ਵੱਲੋਂ ਵੈਕਸੀਨ ਸਰਟੀਫਿਕੇਟ ਸਿਸਟਮ ਖਤਮ ਕੀਤਾ ਜਾ ਰਿਹਾ ਹੈ। ਉਸ ਦਿਨ ਤੋਂ ਪਬਲਿਕ ਸੈਟਿੰਗਜ ਵਿੱਚ ਕਪੈਸਿਟੀ ਲਿਮਿਟ ਵੀ ਖਤਮ ਕੀਤੀ ਜਾ ਰਹੀ ਹੈ ਤੇ ਉਦੋਂ ਹੀ ਸਮਾਜਕ ਇੱਕਠਾਂ ਦੇ ਆਕਾਰ ਉੱਤੇ ਲੱਗੀਆਂ ਪਾਬੰਦੀਆਂ ਵੀ ਪੂਰੀ ਤਰ੍ਹਾਂ ਹਟਾਅ ਲਈਆਂ ਜਾਣਗੀਆਂ। ਪਰ ਹਾਲ ਦੀ ਘੜੀ ਮਾਸਕ ਲਾਉਣ ਸਬੰਧੀ ਨਿਯਮਾਂ ਨੂੰ ਬਰਕਰਾਰ ਰੱਖਿਆ ਜਾਵੇਗਾ। ਪਿਛਲੇ ਹਫਤੇ ਓਨਟਾਰੀਓ ਦੇ ਉੱਘੇ ਡਾਕਟਰ ਨੇ ਆਖਿਆ ਸੀ ਕਿ ਪੋਸਟ ਸੈਕੰਡਰੀ ਸੰਸਥਾਵਾਂ ਵਿਖੇ ਵੈਕਸੀਨ ਨੀਤੀਆਂ ਦਾ ਮਕਸਦ ਹੱਲ ਹੋ ਚੁੱਕਿਆ ਹੈ ਤੇ ਇਨ੍ਹਾਂ ਨੂੰ ਹੁਣ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਆਖਿਆ ਸੀ ਕਿ ਇਹ ਨੀਤੀਆਂ ਵੀ ਪ੍ਰੋਵਿੰਸ ਦੇ ਵੈਕਸੀਨ ਸਰਟੀਫਿਕੇਟ ਸਿਸਟਮ ਦੇ ਨਾਲ ਹੀ ਅਗਲੇ ਹਫਤੇ ਖਤਮ ਹੋਣ ਜਾ ਰਹੀਆਂ ਹਨ।ਪਰ ਓਨਟਾਰੀਓ ਦੀਆਂ ਕਈ ਯੂਨੀਵਰਸਿਟੀਜ ਨੇ ਆਖਿਆ ਸੀ ਕਿ ਉਹ ਆਪਣੀਆਂ ਵੈਕਸੀਨੇਸ਼ਨ ਸਬੰਧੀ ਨੀਤੀਆਂ ਨੂੰ ਹਾਲ ਦੀ ਘੜੀ ਬਰਕਰਾਰ ਰੱਖਣਗੇ। ਲੰਡਨ, ਓਨਟਾਰੀਓ ਸਥਿਤ ਵੈਸਟਰਨ ਯੂਨੀਵਰਸਿਟੀ ਨੇ ਆਖਿਆ ਕਿ ਉਹ ਮੌਜੂਦਾ ਸਰਦ ਰੁੱਤ ਸਮੈਸਟਰ ਮੁੱਕਣ ਤੱਕ ਲਾਜ਼ਮੀ ਵੈਕਸੀਨੇਸ਼ਨ ਨਿਯਮ ਜਾਰੀ ਰੱਖਣਗੇ। ਇਸ ਦੌਰਾਨ ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਨੇ ਵੀ ਇਹ ਆਖਿਆ ਹੈ ਕਿ ਉਹ ਆਪਣੇ ਵੈਕਸੀਨੇਸ਼ਨ ਤੇ ਮਾਸਕ ਸਬੰਧੀ ਨਿਯਮਾਂ ਵਿੱਚ ਕੋਈ ਤਬਦੀਲੀ ਨਹੀਂ ਕਰੇਗੀ। ਯੂਨੀਵਰਸਿਟੀ ਆਫ ਗੁਐਲਫ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਵੀ ਇਸ ਵਿੰਟਰ ਸਮੈਸਟਰ ਦੇ ਅੰਤ ਤੱਕ ਵੈਕਸੀਨ ਸਬੰਧੀ ਨਿਯਮ ਨੂੰ ਬਰਕਰਾਰ ਰੱਖੇਗੀ। ਪਰ ਯੂਨੀਵਰਸਿਟੀ ਵੱਲੋਂ ਇਹ ਵੀ ਆਖਿਆ ਗਿਆ ਕਿ ਉਹ ਜਲਦ ਹੀ ਆਪਣੀ ਨੀਤੀ ਦਾ ਮੁਲਾਂਕਣ ਕਰੇਗੀ ਤੇ ਇਸ ਸਬੰਧੀ ਅਪਡੇਟ ਅਗਲੇ ਮਹੀਨੇ ਮੁਹੱਈਆ ਕਰਾਵੇਗੀ। ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਟੋਰਾਂਟੋ ਸਮੇਤ ਓਨਟਾਰੀਓ ਦੇ ਕਈ ਹੋਰਨਾਂ ਸਕੂਲਾਂ ਵੱਲੋਂ ਵੀ ਇਹ ਆਖਿਆ ਗਿਆ ਹੈ ਕਿ ਉਹ ਕੋਵਿਡ-19 ਵੈਕਸੀਨ ਸਬੰਧੀ ਨੀਤੀਆਂ ਵਿੱਚ ਕੋਈ ਤਬਦੀਲੀ ਨਹੀਂ ਕਰਨਗੇ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …