ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਡਾ. ਕੀਰਨ ਮੂਰ ਨੇ ਓਨਟਾਰੀਓ ਹੈਲਥ ਤੇ ਲੋਕਲ ਪਬਲਿਕ ਹੈਲਥ ਏਜੰਸੀਜ਼ ਨੂੰ ਇੱਕ ਮੀਮੋ ਭੇਜ ਕੇ ਗਲੋਬਲ ਪੱਧਰ ਉੱਤੇ ਮੀਜ਼ਲਜ਼ (ਖਸਰੇ) ਦੇ ਵੱਧ ਰਹੇ ਮਾਮਲਿਆਂ ਤੋਂ ਆਗਾਹ ਕੀਤਾ ਹੈ।
ਭੇਜੇ ਗਏ ਇਸ ਮੀਮੋ ਵਿੱਚ ਮੂਰ ਨੇ ਏਜੰਸੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਮੀਜ਼ਲਜ਼ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਤਿਆਰ ਰਹਿਣ ਕਿਉਂਕਿ ਅਜਿਹੇ ਦੋ ਮਾਮਲੇ ਓਨਟਾਰੀਓ ਵਿੱਚ ਪਹਿਲਾਂ ਹੀ ਰਿਪੋਰਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਦੋ ਮਾਮਲਿਆਂ ਵਿੱਚੋਂ ਇੱਕ ਪੀਲ ਰੀਜਨ ਤੇ ਦੂਜਾ ਸਿਟੀ ਆਫ ਟੋਰਾਂਟੋ ਤੋਂ ਸਾਹਮਣੇ ਆਇਆ ਹੈ। ਪਬਲਿਕ ਹੈਲਥ ਓਨਟਾਰੀਓ ਵੱਲੋਂ ਮੀਜ਼ਲਜ਼ ਨੂੰ ਤੇਜ਼ੀ ਨਾਲ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲਣ ਵਾਲਾ ਵਾਇਰਸ ਦੱਸਿਆ ਗਿਆ ਹੈ ਜਿਹੜਾ ਖੰਘਣ ਤੇ ਛਿੱਕਣ ਨਾਲ ਮੁੱਖ ਤੌਰ ਉੱਤੇ ਫੈਲਦਾ ਹੈ ਤੇ ਇਸ ਦੇ ਜਰਾਸੀਮ ਦੋ ਘੰਟੇ ਤੱਕ ਹਵਾ ਵਿੱਚ ਰਹਿੰਦੇ ਹਨ। ਮੀਜ਼ਲਜ਼ ਦੇ ਕੁੱਝ ਮੁੱਖ ਲੱਛਣਾਂ ਵਿੱਚ ਖੰਘਣਾ, ਪਿੰਡੇ ਉੱਤੇ ਧੱਫੜ ਪੈਣਾ, ਬੁਖਾਰ ਹੋਣਾ ਤੇ ਥਕਾਵਟ ਹੋਣਾ ਆਦਿ ਸ਼ਾਮਲ ਹਨ। ਮੂਰ ਨੇ ਹੈਲਥਕੇਅਰ ਪ੍ਰੋਵਾਈਡਰਜ਼ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਹੈ ਕਿ ਉਨ੍ਹਾਂ ਦੇ ਪੇਸ਼ੈਂਟਜ਼ ਨੂੰ ਇਸ ਸਬੰਧੀ ਸਾਰੀਆਂ ਵੈਕਸੀਨੇਸ਼ਨ ਲੱਗੀਆਂ ਹੋਣ।
ਉਨ੍ਹਾਂ ਇਹ ਵੀ ਆਖਿਆ ਕਿ ਮੀਜ਼ਲਜ਼ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਇਹ ਵੈਕਸੀਨਜ਼ ਕਾਫੀ ਕਾਰਗਰ ਹਨ।
ਹਾਲਾਂਕਿ ਜੀਟੀਏ ਵਿੱਚ ਇਸ ਸਮੇਂ ਮੀਜ਼ਲਜ਼ ਦੇ ਦੋ ਮਾਮਲੇ ਸਾਹਮਣੇ ਆਏ ਹਨ ਤੇ ਮੂਰ ਅਨੁਸਾਰ ਕੈਨੇਡਾ ਭਰ ਵਿੱਚ ਮੀਜ਼ਲਜ਼ ਦੇ ਕੁੱਲ ਚਾਰ ਮਾਮਲੇ ਸਾਹਮਣੇ ਆਏ ਹਨ।
ਅਪਾਰਟਮੈਂਟ ‘ਚੋਂ ਗੰਨ ਸਮੇਤ ਕਈ ਚੀਜ਼ਾਂ ਪੁਲਿਸ ‘ਤੇ ਸੁੱਟਣ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਟੋਰਾਂਟੋ : ਗ਼ੰਨ ਕਾਲ ਦੀ ਜਾਂਚ ਕਰਨ ਲਈ ਲਿਬਰਟੀ ਵਿਲੇਜ ਪਹੁੰਚੀ ਪੁਲਿਸ ਉੱਤੇ ਅਪਾਰਟਮੈਂਟ ਦੀ ਬਾਲਕਨੀ ਤੋਂ ਕਥਿਤ ਤੌਰ ਉੱਤੇ ਹਥਿਆਰ ਸੁੱਟੇ ਗਏ। ਇਸ ਸਬੰਧ ਵਿੱਚ ਟੋਰਾਂਟੋ ਪੁਲਿਸ ਵੱਲੋਂ ਇੱਕ ਮਹਿਲਾ ਤੇ ਤਿੰਨ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ 17 ਫਰਵਰੀ, ਸ਼ਨਿੱਚਰਵਾਰ ਨੂੰ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਕਿ ਈਸਟ ਲਿਬਰਟੀ ਸਟਰੀਟ ਤੇ ਸਟ੍ਰੈਚਨ ਐਵਨਿਊ ਇਲਾਕੇ ਦੇ ਇੱਕ ਅਪਾਰਟਮੈਂਟ ਵਿੱਚ ਚਾਰ ਵਿਅਕਤੀਆਂ ਕੋਲ ਹਥਿਆਰ ਹਨ। ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਇੱਕ ਮਸ਼ਕੂਕ ਅਪਾਰਟਮੈਂਟ ਵਿੱਚੋਂ ਨਿਕਲ ਕੇ ਗੁਆਂਢੀਆਂ ਦੀ ਬਾਲਕਨੀ ਉੱਤੇ ਛਾਲ ਮਾਰ ਕੇ ਚੜ੍ਹ ਗਿਆ ਤੇ ਇਸ ਦੌਰਾਨ ਉਸ ਦੀ ਗੰਨ ਹੇਠਾਂ ਡਿੱਗ ਗਈ। ਫਿਰ ਇਹ ਮਸ਼ਕੂਕ ਕਥਿਤ ਤੌਰ ਉੱਤੇ ਗੁਆਂਢੀਆਂ ਦੇ ਅਪਾਰਟਮੈਂਟ ਵਿੱਚ ਦਾਖਲ ਹੋ ਗਿਆ। ਐਨੇ ਵਿੱਚ ਤਿੰਨ ਬਾਕੀ ਦੇ ਮਸ਼ਕੂਕਾਂ ਨੇ ਬਾਲਕਨੀ ਵਿੱਚੋਂ ਹੋਰ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …