ਇਸ ਹਫ਼ਤੇ ਵੈਕਸੀਨ ਦੀਆਂ ਹੋਰ 2 ਮਿਲੀਅਨ ਖੁਰਾਕਾਂ ਕੈਨੇਡਾ ‘ਚ ਪਹੁੰਚਣਗੀਆਂ : ਸੋਨੀਆ ਸਿੱਧੂ
ਬਰੈਂਪਟਨ : ਕੈਨੇਡਾ ਫੈੱਡਰਲ ਲਿਬਰਲ ਸਰਕਾਰ ਵੱਲੋਂ ਕੈਨੇਡੀਅਨਾਂ ਨੂੰ ਸਤੰਬਰ ਤੱਕ ਕੋਵਿਡ-19 ਵੈਕਸੀਨ ਲਗਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਇਸ ਹਫ਼ਤੇ ਮੁਲਕ ਵਿਚ 2 ਮਿਲੀਅਨ ਦੇ ਕਰੀਬ ਹੋਰ ਵੈਕਸੀਨ ਦੀ ਖੇਪ ਪਹੁੰਚ ਰਹੀ ਹੈ। ਇਸ ਖੇਪ ਵਿੱਚ 1.2 ਮਿਲੀਅਨ ਖੁਰਾਕਾਂ ਫ਼ਾਈਜ਼ਰ ਅਤੇ 846,000 ਖੁਰਾਕਾਂ ਮੌਡਰਨਾ ਕੰਪਨੀ ਦੀਆਂ ਹਨ।
ਇਸ ਸਬੰਧੀ ਗੱਲ ਕਰਦਿਆਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਸਿਹਤਯਾਬੀ ਹਮੇਸ਼ਾ ਤੋਂ ਹੀ ਕੈਨੇਡਾ ਫੈੱਡਰਲ ਲਿਬਰਲ ਸਰਕਾਰ ਦੀ ਤਰਜੀਹ ਰਹੀ ਹੈ, ਜਿਸਦੇ ਚੱਲਦਿਆਂ ਸਤੰਬਰ ਤੱਕ ਹਰੇਕ ਕੈਨੇਡੀਅਨ ਤੱਕ ਵੈਕਸੀਨ ਦੀ ਪਹੁੰਚ ਕਰਵਾਈ ਜਾਣ ਦਾ ਟੀਚਾ ਸਰਕਾਰ ਵੱਲੋਂ ਮਿੱਥਿਆ ਗਿਆ ਹੈ। ਇਸ ਦੇ ਤਹਿਤ ਕੈਨੇਡਾ ਵਿਚ ਇਸ ਹਫਤੇ ਕੋਵਿਡ-19 ਵੈਕਸੀਨ ਦੀਆਂ 2 ਮਿਲੀਅਨ ਖੁਰਾਕਾਂ ਪਹੁੰਚ ਰਹੀਆਂ ਹਨ, ਜਿਸ ਵਿਚ ਫਾਈਜ਼ਰ ਅਤੇ ਮੌਡਰਨਾ ਕੰਪਨੀ ਦੀਆਂ ਖੁਰਾਕਾਂ ਸ਼ਾਮਲ ਹਨ। ਸੋਨੀਆ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ 75 ਸਾਲ ਤੋਂ ਜ਼ਿਆਦਾ ਦੇ ਬਜ਼ੁਰਗ ਕੋਵਿਡ-19 ਵੈਕਸੀਨ ਲਗਵਾਉਣ ਲਈ http://ontario.ca/bookvaccine ਵੈੱਬਸਾਈਟ ‘ਤੇ ਜਾਂ ਫਿਰ 1-888-999-6488 ਨੰਬਰ ‘ਤੇ ਕਾਲ ਕਰ ਸਕਦੇ ਹਨ। ਉਹਨਾਂ ਨੇ ਬਰੈਂਪਟਨ ਸਾਊਥ ਦੇ ਸੀਨੀਅਰਜ਼ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਤੋਂ ਸੁਰੱਖਿਅਤ ਰਹਿਣ ਲਈ ਵੈਕਸੀਨ ਜ਼ਰੂਰ ਲਗਵਾਉਣ ਅਤੇ ਜਦੋਂ ਤੱਕ ਇਸਦੀ ਪਹੁੰਚ ਸਾਰਿਆਂ ਤੱਕ ਨਹੀਂ ਹੋ ਜਾਂਦੀ, ਸਿਹਤ ਮਾਹਰਾਂ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰ ਕਰਦੇ ਰਹਿਣ ਤਾਂ ਜੋ ਅਸੀਂ ਸਾਰੇ ਕੋਵਿਡ ਰਿਕਵਰੀ ਵੱਲ ਹੋਰ ਤੇਜ਼ੀ ਨਾਲ ਵਧ ਸਕੀਏ।
Home / ਜੀ.ਟੀ.ਏ. ਨਿਊਜ਼ / 75 ਸਾਲ ਤੋਂ ਜ਼ਿਆਦਾ ਉਮਰ ਵਾਲੇ ਕੋਵਿਡ-19 ਵੈਕਸੀਨ ਲਗਵਾਉਣ ਲਈ ਫੋਨ ਜਾਂ ਆਨਲਾਈਨ ਪੋਰਟਲ ਰਾਹੀਂ ਜ਼ਰੂਰ ਕਰਨ ਬੁਕਿੰਗ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …