ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ‘ਚ ਫੈਡਰਲ ਚੋਣਾਂ ‘ਚ ਦੋ ਮਹੀਨਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਕੰਸਰਵੇਟਿਵ ਪਾਰਟੀ ਤੋਂ ਟੁੱਟ ਕੇ ਸਾਲ ਕੁ ਪਹਿਲਾਂ ਹੋਂਦ ‘ਚ ਲਿਆਂਦੀ ਗਈ ਪੀਪਲਜ਼ ਪਾਰਟੀ ਆਫ਼ ਕੈਨੇਡਾ (ਪੀ.ਪੀ.ਸੀ.) ਦੇ ਆਗੂ ਮੈਕਸੀਮ ਬਰਨੀਏ ਦੀ ਫੋਟੋ ਨਾਲ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਹੋ ਰਹੀ ਇੰਮੀਗ੍ਰੇਸ਼ਨ ਬੰਦ ਕਰਨ ਦਾ ਸੰਦੇਸ਼ ਦੇਣ ਵਾਲ਼ੇ ਵੱਡ-ਆਕਾਰੀ ਬੋਰਡ ਸਾਹਮਣੇ ਆਏ ਹਨ। ਪਿਛਲੇ ਹਫ਼ਤੇ ਦੌਰਾਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਜਨਤਕ ਥਾਵਾਂ ‘ਤੇ ਸਾਹਮਣੇ ਆਏ ਬੋਰਡਾਂ ਨੂੰ ਲੋਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ। ਗੋਰਿਆਂ ਦੀ ਚੋਖੀ ਵਸੋਂ ਵਾਲ਼ੇ ਪਰ ਪਰਵਾਸੀਆਂ ਲਈ ਸਹਿਣਸ਼ੀਲ ਲੋਕਾਂ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਹੈਲੀਫੈਕਸ ਸ਼ਹਿਰ ‘ਚ ਸੜਕਾਂ ਕਿਨਾਰੇ ਲੱਗੇ ਬੋਰਡਾਂ ਉਪਰ ਵੀ ਸਥਾਨਕ ਲੋਕਾਂ ਨੇ ਆਪ ਮੁਹਾਰੇ ਇਤਰਾਜ਼ ਉਠਾਏ ਹਨ। ਇਹ ਵੀ ਕਿ ਪੀ.ਪੀ.ਸੀ. ਦੀ ਪਰਵਾਸੀਆਂ ਵਿਰੁੱਧ ਨੀਤੀ ਬਾਰੇ ਹਰੇਕ ਭਾਈਚਾਰੇ ਦੇ ਲੋਕ ਕਿੰਤੂ-ਪ੍ਰੰਤੂ ਕਰਨ ਲੱਗੇ ਹਨ। ਇਥੋਂ ਤੱਕ ਕਿ ਹੈਲੀਫੈਕਸ ਵਿਚ ਗੋਰਿਆਂ ਦੇ ਭਾਈਚਾਰੇ ਨੇ ਵੀ ਪੀ. ਪੀ. ਸੀ. ਦੇ ਹਵਾਲੇ ਨਾਲ਼ ਸਾਹਮਣੇ ਆਏ ਇਸ ਕਦਮ ਨੂੰ ਚੰਗਾ ਨਹੀਂ ਸਮਝਿਆ। ਕੈਨੇਡਾ ਦੇ ਲੋਕ ਆਮ ਸਹਿਮਤ ਹਨ ਕਿ ਇਮੀਗ੍ਰੇਸ਼ਨ ਦੀ ਮਦਦ ਨਾਲ ਦੇਸ਼ ਦੀ ਆਰਥਿਕਤਾ ਅਤੇ ਸਮਾਜ ਨੂੰ ਧੜਕਦਾ ਰੱਖਣ ‘ਚ ਮਦਦ ਮਿਲਦੀ ਹੈ। ਵਿਦੇਸ਼ਾਂ ਤੋਂ ਆ ਰਹੇ ਬਹੁਤ ਸਾਰੇ ਲੋਕ ਆਪਣੇ ਨਾਲ਼ ਪੈਸਾ ਅਤੇ ਕਿੱਤਿਆਂ ਦੀ ਯੋਗਤਾ ਲਿਆ ਰਹੇ ਹਨ ਜਿਸ ਨਾਲ਼ ਕੈਨੇਡਾ ਦੇ ਰੁਜ਼ਗਾਰ ਖੇਤਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। 90ਵਿਆਂ ਤੋਂ ਬਾਅਦ (ਹਰੇਕ ਪਾਰਟੀ ਦੀ) ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਦਾ ਸਲਾਨਾ ਕੋਟਾ ਲਗਾਤਾਰ ਵਧਾਇਆ ਜਾਂਦਾ ਰਿਹਾ ਹੈ, ਜਿਸ ਨਾਲ਼ ਦੇਸ਼ ਦੀ ਬਹੁ-ਗਿਣਤੀ ਸਹਿਮਤ ਹੁੰਦੀ ਰਹੀ ਹੈ। ਜਦੋਂ ਪੱਤਰਕਾਰਾਂ ਨੇ ਪੀ.ਪੀ.ਸੀ. ਦੇ ਮੁੱਖ ਦਫ਼ਤਰ ਤੋਂ ਵਿਵਾਦਤ ਬੋਰਡਾਂ ਬਾਰੇ ਸਪੱਸ਼ਟੀਕਰਨ ਦੀ ਮੰਗ ਕੀਤੀ ਤਾਂ ਪਾਰਟੀ ਦੀ ਕਾਰਜਕਾਰੀ ਡਾਇਰੈਕਟਰ ਜੋਅਨ ਮੈਨੀ ਨੇ ਕਿਹਾ ਕਿ ਇਹ ਬੋਰਡ ਪਾਰਟੀ ਨੇ ਨਹੀਂ ਬਣਾਏ ਅਤੇ ਕਿਸੇ ਤੀਸਰੀ ਧਿਰ ਨੇ ਅਧਿਕਾਰਤ ਕੀਤੇ ਹਨ, ਜਿਸ ਨਾਲ਼ ਪੀ.ਪੀ.ਸੀ ਦਾ ਸੰਪਰਕ ਨਹੀਂ ਹੈ। ਪਤਾ ਲੱਗਾ ਹੈ ਕਿ ‘ਟਰੂ ਨਾਰਥ ਸਟਰਾਂਗ ਐਾਡ ਫਰੀ ਐਡਵ੍ਰਟਾਈਸਿੰਗ’ ਨਾਮਕ ਸੰਸਥਾ ਨੇ ਇਨ੍ਹਾਂ ਬੋਰਡਾਂ ਨੂੰ ਤਿਆਰ ਕਰਵਾਇਆ ਹੋ ਸਕਦਾ ਹੈ, ਜਿਸ ਦੇ ਦਸਤਾਵੇਜ਼ਾਂ ਮੁਤਾਬਿਕ ਕਰਤਾ ਧਰਤਾ ਫਰੈਂਕ ਸਮਿੱਥ ਹਨ। ਪੀ.ਪੀ.ਸੀ. ਦੇ ਆਗੂ ਬਰਨੀਏ ਨੇ ਕਿਊਬਕ ‘ਚ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਹ ਕਿਸੇ ਹਰੋ ਸੰਸਥਾ ਵਲੋਂ ਇਨ੍ਹਾਂ ਬੋਰਡਾਂ ਰਾਹੀਂ ਦਿੱਤੇ ਜਾ ਰਹੇ ਸੰਦੇਸ਼ ਨਾਲ਼ ਸਹਿਮਤ ਹਨ। ਇਸੇ ਦੌਰਾਨ ਲੰਘੇ ਐਤਵਾਰ ਨੂੰ ਇਸ ਬਾਰੇ ਦੇਸ਼ ਭਰ ਦੇ ਰਾਜਨੀਤਕ ਖੇਮਿਆਂ ‘ਚ ਹੜਕੰਪ ਮਚਿਆ ਰਿਹਾ, ਜਿਸ ਤੋਂ ਬਾਅਦ ਵੱਡ ਆਕਾਰੀ ਬਿੱਲ ਬੋਰਡਾਂ ਰਾਹੀਂ ਪ੍ਰਚਾਰ ਕਰਨ ਦੀ ਜਗ੍ਹਾ ਦੇਣ ਵਾਲ਼ੀ ਕੰਪਨੀ ਪੈਟੀਸਨ ਆਊਟਡੋਰ ਐਡਵ੍ਰਟਾਈਸਿੰਗ ਨੇ ਸਾਰੇ ਬੋਰਡ ਹਟਾਉਣ ਦਾ ਫੈਸਲਾ ਕੀਤਾ।
550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ‘ਚ ਸ਼ਮੂਲੀਅਤ ਲਈ ਜਥਾ ਟੋਰਾਂਟੋ ਤੋਂ ਲਾਹੌਰ ਨੂੰ ਰਵਾਨਾ
ਟੋਰਾਂਟੋ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਹੌਰ ਵਿੱਚ ਹੋਣ ਵਾਲੀ ਸਿੱਖ ਕਾਨਫ਼ਰੰਸ ਲਈ ਭਾਰਤੀ ਅਤੇ ਪਾਕਿਸਤਾਨੀ ਮੂਲ ਦੇ ਨੁਮਾਇੰਦੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਲਾਹੌਰ ਲਈ ਰਵਾਨਾ ਹੋਏ। ਟੋਰਾਂਟੋ ਏਅਰਪੋਰਟ ਤੋਂ ਤਕਰੀਬਨ 22 ਮੈਂਬਰੀ ਜੱਥਾ ਲਾਹੌਰ ਨੂੰ ਜਾਣ ਲਈ ਪਾਕਿਸਤਾਨ ਏਅਰਲਾਇਨ ਦੀ ਡਾਇਰੈਕਟ ਫਲਾਈਟ ‘ਚ ਰਵਾਨਾ ਹੋਇਆ, ਜੌਬਸ ਇਨ ਦੇ ਸਹਿਯੋਗ ਨਾਲ ਜੌਰਨੀ ਟੂ ਕਰਤਾਰਪੁਰ ਸਾਹਿਬ ਨਾਮਕ ਇਹ ਜੱਥਾ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਾ ਪਾਕਿਸਤਾਨ ਵੱਲ ਤੁਰਿਆ, ਇਕ ਪਾਸੇ ਜਿਥੇ ਭਾਰਤ ਦੇ ਪਾਕਿਸਤਾਨ ਦੇ ਰਿਸ਼ਤਿਆਂ ‘ਚ ਕਸ਼ਮੀਰ ਨੂੰ ਲੈ ਕੇ ਤਕਰਾਰ ਹੈ ਉੱਥੇ ਇਸ ਜੱਥੇ ‘ਚ ਪਾਕਿਸਤਾਨੀ ਮੂਲ ਦੇ ਨੁਮਾਇੰਦਿਆਂ ਨੇ ਇਹ ਉਮੀਦ ਪ੍ਰਗਟਾਈ ਕਿ ਕਰਤਾਰਪੁਰ ਲਾਂਘਾ ਜਲਦ ਹੀ ਖੁੱਲ੍ਹੇਗਾ।
ਈਕੋ ਸਿੱਖ ਕੈਨੇਡਾ ਨੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਬੂਟੇ ਲਗਾਉਣੇ ਕੀਤੇ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼
ਈਕੋ ਸਿੱਖ ਕੈਨੇਡਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿਚ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਈਕੋ ਸਿੱਖ ਕੈਨੇਡਾ ਦੇ ਚੇਅਰਮੈਨ ਰੂਪ ਸਿੰਘ ਨੇ ਦੱਸਆ ਕਿ ਸਿੱਖ ਭਾਈਚਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਕੈਨੇਡਾ ਵਿਚ 55 ਹਜ਼ਾਰ ਬੂਟੇ ਲਗਾਏਗਾ। ਈਕੋ ਸਿੱਖ ਕੈਨੇਡਾ ਨੇ ਪਹਿਲਾਂ ਹੀ ਟੋਰਾਂਟੋ ਖੇਤਰ ਦੇ ਕਈ ਗੁਰਦੁਆਰਿਆਂ ਕੋਲੋਂ ਵੱਖ-ਵੱਖ ਥਾਵਾਂ ‘ਤੇ 550 ਬੂਟੇ ਲਗਾਉਣ ਦੀ ਵਚਨਬੱਧਤਾ ਲਈ ਹੈ। ਪਿਛਲੇ ਦਿਨੀਂ ਈਕੋ ਸਿੱਖ ਮੈਂਬਰ, ਵੱਖ-ਵੱਖ ਪਾਰਟੀਆਂ ਦੇ ਰਾਜਨੀਤਕ ਆਗੂ ਅਤੇ ਗੁਰਦੁਆਰਿਆਂ ਦੇ ਨੁਮਾਇੰਦੇ, ਬਲੈਕ ਕਰੀਕ ਪਾਇਨੀਟਰ ਵਿਲੇਜ ਦੇ ਇਤਿਹਾਸਕ ਮਹੱਤਵਪੂਰਨ ਸਥਾਨ ‘ਤੇ ਬੂਟੇ ਲਗਾਉਣ ਮੌਕੇ ਹਾਜ਼ਰ ਹੋਏ। ਇਸ ਮੌਕੇ ਇਕ ਚੀੜ ਦਾ ਬੂਟਾ ਵੀ ਲਾਇਆ ਗਿਆ ਜੋ ਕਿ ਕੈਨੇਡਾ ਨਾਲ ਸਬੰਧ ਦਾ ਪ੍ਰਤੀਕ ਹੈ। ਟੋਰਾਂਟੋ ਰੀਜ਼ਨ ਐਂਡ ਕੰਸਰਵੇਸ਼ਨ ਅਥਾਰਟੀ ਨੇ ਈਕੋ ਸਿੱਖ ਕੈਨੇਡਾ ਦੀ ਟੀਮ ਨਾਲ ਇਸ ਮਹੱਤਵਪੂਰਨ ਜਗ੍ਹਾ ਨੂੰ ਅੰਤਿਮ ਰੂਪ ਦੇਣ ਲਈ ਕੰਮ ਕੀਤਾ, ਜਿੱਥੇ ਇਹ ਬੂਟਾ ਲਗਾਇਆ ਗਿਆ। ਸਥਾਨਕ ਗੁਰਦੁਆਰਾ ਦੇ ਪ੍ਰਧਾਨ ਵਲੋਂ ਬੂਟੇ ਲਗਾਉਣ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਲਾਇਆ ਜਾ ਰਿਹਾ ਕੈਨੇਡੀਅਨ ਇਤਿਹਾਸ ਦਾ ਇਹ ਪਹਿਲਾ ਬੂਟਾ ਸੀ।
ਈਕੋ ਸਿੱਖ ਕੈਨੇਡਾ ਦੇ ਪ੍ਰਧਾਨ ਰੂਪ ਸਿੰਘ ਨੇ ਕਿਹਾ ਕਿ ਸਿੱਖ ਸ਼ਾਂਤੀ, ਏਕਤਾ ਅਤੇ ਪੂਰੀ ਮਨੁੱਖਤਾ ਲਹੀ ਸਮਰਪਿਤ ਸੇਵਾ ਵਿਚ ਵਿਸ਼ਵਾਸ ਰੱਖਦੇ ਹਨ। ਜੰਗਲਾਤ ਉਨਟਾਰੀਓ ਦੇ ਸੀਈਓ ਰੌਬ ਕੀਨ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਈਕੋ ਸਿੱਖ ਦੇ ਮੈਂਬਰਾਂ ਦਾ ਸਵਾਗਤ ਕੀਤਾ।
ਕੰਸਰਵੇਸ਼ਨ ਅਥਾਰਟੀ ਮਾਈਕ ਸਕਿਮਟਜ਼, ਡਾ. ਰਾਜਵੰਤ ਸਿੰਘ, ਬਾਨੀ ਅਤੇ ਪ੍ਰਧਾਨ ਈਕੋ ਸਿੱਖ ਗਲੋਬਲ, ਮਾਰਖਆ ਗਮੇਰੀ, ਹੰਬਰ ਰਿਵਰ ਬਲੈਕ ਕਰੀਕ ਲਈ ਐਨਡੀਪੀ ਉਮੀਦਵਾਰ ਅਤੇ ਟੋਰਾਂਟੋ ਅਤੇ ਰੀਜ਼ਨਲ ਕੰਸਰਵੇਸ਼ਨ ਅਥਾਰਟੀ ਦੀ ਸਾਬਕਾ ਸੰਸਦ ਮੈਂਬਰ ਨੈਨਸੀ ਘੁਮਾਣ, ਗਰੀਨ ਪਾਰਟੀ ਦੇ ਸੰਸਦ ਮੈਂਬਰ ਵੀ ਇਸ ਮੌਕੇ। ਇਸ ਮੌਕੇ ਰਾਸ਼ਟਰੀ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਵੀ ਵਧਾਈ ਭੇਜੀ।
ਜ਼ਿਕਰਯੋਗ ਹੈ ਕਿ ਈਕੋ ਸਿੱਖ ਦੀ ਵਿਸ਼ਵ ਵਿਆਪੀ ਸੰਸਥਾ 2009 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਇਸ ਨੇ ਵਿਸ਼ਵ ਵਿਆਪੀ ਸਿੱਖ ਭਾਈਚਾਰੇ ਨੂੰ ਜਲਵਾਯੂ ਪਰਿਵਰਤਨ ਦੇ ਮੁੱਦਿਆਂ ‘ਤੇ ਸ਼ਾਮਲ ਕੀਤਾ ਹੈ। ਈਕੋ ਸਿੱਖ ਕੈਨੇਡਾ ਭਾਈਚਾਰੇ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਦੇਸ਼ ਵਿਚ ਬੂਟੇ ਲਗਾਉਣ ਦੀ ਮੁਹਿੰਮ ਵਿਚ ਸਹਾਇਤਾ ਕਰੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …