-11 C
Toronto
Wednesday, January 21, 2026
spot_img
Homeਕੈਨੇਡਾਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ ਦੀ ਬੱਲੇ ਬੱਲੇ

ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਿਕਨਿਕ ਦੀ ਬੱਲੇ ਬੱਲੇ

ਬਰੈਂਪਟਨ : ਸਾਬਕਾ ਫ਼ੌਜੀ ਕਰਮਚਾਰੀਆਂ ਦੀ ਪਹਿਲੀ ਪਿਕਨਿਕ 16 ਜੁਲਾਈ ਐਤਵਾਰ ਨੂੰ 6355 HEALY Road CALADON ਵਿਖੇ ਹੋਈ। ਲੇਡੀਜ਼ ਅਤੇ ਬੱਚਿਆਂ ਨੂੰ ਮਿਲਾਕੇ 80 ਦੇ ਕਰੀਬ ਮੈਂਬਰਾਂ ਨੇ ਹਾਜਰੀ ਭਰੀ।ਸੂਬੇਦਾਰ ਅਵਤਾਰ ਸਿੰਘ ਗਰੇਵਾਲ ਨੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਪਿਕਨਿਕ ਸਥਾਨ ਤਕ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ।
ਇਹ ਪਿਕਨਿਕ ਸੁਰ ਸਾਗਰ ਰੇਡੀਓ ਅਤੇ ਟੀ.ਵੀ.ਦੇ ਸੰਚਾਲਕ ਸ.ਰਵਿੰਦਰ ਸਿੰਘ ਪੰਨੂੰ ਦੇ ਫਾਰਮ ਹਾਊਸ ਤੇ ਹੋਈ। ਪਿਕਨਿਕ ਦਾ ਅਰੰਭ ਇੰਦਰ ਦੇਵਤੇ ਨੇ ਬੂੰਦਾ ਬਾਂਦੀ ਕਰਕੇ ਕੀਤਾ। ਸਭ ਤੋਂ ਪਹਿਲਾਂ ਕੈਨੇਡਾ ਦੇ ਰਾਸ਼ਟਰੀ ਗਾਣ ਅਤੇ ਦੇਹ ਸ਼ਿਵਾ ਦੀ ਟੇਪ ਸੁਣਾਈ ਗਈ। ਪਿਛਲੇ ਦਿਨੀਂ ਰੀਟਾਰਿਡ ਮੇਜਰ ਜਨਰਲ ਅਨੀਤ ਸਿੰਘ ਸਿਹੋਤਾ ਵੀ.ਐਸ.ਐਮ.ਅਕਾਲ ਚਲਾਣਾ ਕਰ ਗਏ ਸਨ
ਅਤੇ ਉਹਨਾਂ ਦੀ ਯਾਦ ਵਿੱਚ ਸਾਰੇ ਮੈਂਬਰਾਂ ਨੇ ਖੜੇ ਹੋਕੋ ਅਰਦਾਸ ਕੀਤੀ ਕਿ ਅਕਾਲ ਪੁਰਖ ਉਹਨਾਂ ਦੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਦੇਣ। ਇਤਨੇ ਨੂੰ ਨਾਸ਼ਤੇ ਵਾਲੀ ਗੱਡੀ ਪਹੁੰਚ ਗਈ ਅਤੇ ਸਾਰਿਆਂ ਨੇ ਮੱਛੀ ਦੇ ਪਕਾਉੜੇ, ਸਮੋਸੇ ਮਠਿਆਈ ਅਤੇ ਗਰਮ ਚਾਹ ਦਾ ਅਨੰਦ ਮਾਣਿਆ। ਚਾਹਵਾਨ ਸਜਣਾਂ ਨੇ ਹਾਰਡ ਡਰਿੰਕ ਦਾ ਸੇਵਨ ਕੀਤਾ। ਮਨੋਰੰਜਨ ਲਈ ਪੁਰਾਣੀਆਂ ਫਿਲਮਾਂ ਦੇ ਗੀਤ ਵਜਾਏ ਗਏ।
ਨਾਸ਼ਤੇ ਮਗਰੋਂ ਪਤਵੰਤੇ ਸਜਣਾਂ ਦੇ ਵਿਚਾਰ ਭੀ ਸੁਣੇ ਗਏ। ਮਾਰਟਨ ਸਿੰਘ ਅਤੇ ਉਹਨਾਂ ਦੀ ਧਰਮਪਤਨੀ  ਨੇ ਆਪਣੇ ਵਿਚਾਰ ਪਰਗਟ ਕੀਤੇ। ਮਾਰਟਨ ਸਿੰਘ ਨੇ ਦੱਸਿਆ ਕਿ ਉਹ ਕੈਨੇਡੀਅਨ ਸਿੱਖ ਮਾਰਚਿੰਗ ਬੈਂਡ ਦਾ ਨਿਰਮਾਣ ਕਰ ਰਹੇ ਹਨ। ਇਸ ਤੋਂ ਮਗਰੋਂ ਪਰਸਿੱਧ ਪੱਤਰਕਾਰ ਜਨਾਬ ਸਤਪਾਲ ਸਿੰਘ ਜੌਹਲ ਨੇ ਅਪਣੇ ਵਿਚਾਰ ਪਰਗਟ ਕੀਤੇ ਅਤੇ ਪ੍ਰੋਗਰਾਮ ਦੀ ਸਲਾਹਣਾ ਕੀਤੀ । ਕੈਪਟਨ ਰਣਜੀਤ ਸਿੰਘ ਧਾਲੀਵਾਲ ਦੀ ਧਰਮਪਤਨੀ ਨੇ ਕਵਿਤਾ ਸੁਣਾਕੇ ਸਭ ਦਾ ਦਿਲ ਮੋਹ ਲਿਆ। ਕਵਿਤਾ ਦੇ ਬੋਲ ਸਨ, ”ਗੋਰੇ ਰੰਗ ਤੇ ਨਾਭੀ ਪੱਗ ਤੇ ਜਹਿਰਮੋਰੀ ਵਰਦੀ ਵੇ ਚੰਨਾ ਤੈਨੂੰ ਬੜੀ ਸਜਦੀ।” ਕਰਨਲ ਜਗਜੀਤ ਸਿੰਘ ਗਰੇਵਾਲ ਨੇ ਨਵੀਆਂ ਫ਼ੌਜੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਪਿਛਲੀ ਮੀਟਿੰਗ ਦੌਰਾਨ ਕਰਨਲ ਗਰੇਵਾਲ ਨੇ ਪਿਕਨਿਕ ਲਈ ਇੱਕ ਹਜ਼ਾਰ ਡਾਲਰ ਦਿੱਤੇ ਸਨ। ਸੂਬੇਦਾਰ ਅਵਤਾਰ ਸਿੰਘ ਨੇ ਭੀ ਪੰਜ ਸੌ ਡਾਲਰ ਦਿੱਤੇ। ਨਾਇਬ ਸੂਬੇਦਾਰ ਗੁਰਦਿਆਲ ਸਿੰਘ ਗਰੇਵਾਲ,ਜਿਨ੍ਹਾਂ ਦੀ ਉਮਰ 103 ਸਾਲ ਹੋ ਗਈ ਹੈ, ਨੂੰ ਵੀ ਸਨਮਾਨਤ ਕੀਤਾ ਗਿਆ । ਰੀਟਾਇਰਡ ਤਹਿਸੀਲਦਾਰ ਲਖਬੀਰ ਸਿੰਘ ਕਾਹਲੋਂ ਨੇ ਭੀ ਗ਼ਜ਼ਲਾਂ ਗਾਕੇ ਸਭ ਨੂੰ ਨਿਹਾਲ ਕੀਤਾ। ਕਰਨਲ ਸ਼ਰਮਾ ਸਾਹਿਬ ਅਤੇ ਕਰਨਲ ਨਰਵੰਤ ਸਿੰਘ ਸੋਹੀ ਨੇ ਐਮ.ਸੀ.ਦੀ ਡਿਊਟੀ ਨਿਭਾਈ। ਇਹ ਸਾਰਾ ਪ੍ਰੋਗਰਾਮ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਅਗਵਾਈ ਵਿੱਚ ਹੋਇਆ। ਬਰਗੇਡੀਅਰ ਸਾਹਿਬ ਨੇ ਜੇਤੂ ਲੇਡੀਜ਼ ਅਤੇ ਬੱਚਿਆਂ ਨੂੰ ਇਨਾਮ ਅਤੇ ਮੈਡਲ ਦਿੱਤੇ। ਅਖ਼ੀਰ ਵਿੱਚ ਬਰਗੇਡੀਅਰ ਸਾਹਿਬ ਨੇ ਰਵਿੰਦਰ ਸਿੰਘ ਪੱਨੂੰ, ਕਰਨਲ ਗੁਰਮੇਲ ਸਿੰਘ ਸੋਹੀ, ਕੈਪਟਨ ਰਣਜੀਤ ਸਿੰਘ ਧਾਲੀਵਾਲ ਅਤੇ ਹੋਰ ਮੈਂਬਰ ਜਿਨ੍ਹਾਂ ਨੇ ਸਵੇਰੇ ਤੋਂ ਹੀ ਤਨ ਮਨ ਨਾਲ ਸੇਵਾ ਕੀਤੀ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ। ਕਰਨਲ ਨਰਵੰਤ ਸਿੰਘ ਸੋਹੀ 905-741-2666.

RELATED ARTICLES
POPULAR POSTS