ਬਰੈਂਪਟਨ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਮੀਟਿੰਗ ਹੋਈ, ਜਿਸ ਵਿਚ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਉਸ ਨਾਲ ਜੁੜੀਆਂ ਹੋਈਆਂ ਕਲੱਬਜ਼ ਦੇ ਪ੍ਰਧਾਨ ਤੇ ਪ੍ਰਮੁੱਖ ਸੀਨੀਅਰਜ਼ ਸ਼ਾਮਲ ਹੋਏ। ਇਹ ਇਸ ਸਾਲ ਦੀ ਸੀਨੀਅਰਜ਼ ਦੀ ਪਹਿਲੀ ਤੇ ਭਰਵੀਂ ਮੀਟਿੰਗ ਸੀ, ਜਿਸ ਵਿਚ ਬਰੈਂਪਟਨ ਦੀਆਂ ਬਹੁਤ ਸਾਰੀਆਂ ਕਲੱਬਜ਼ ਦੇ ਅਹੁਦੇਦਾਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ।
ਕਰੋਨਾ ਤੋਂ ਭੈਅ ਮੁਕਤ ਹੋ ਚੁੱਕੇ ਸੀਨੀਅਰਜ਼ ਸਜਧਜ ਕੇ ਪਹੁੰਚੇ ਹੋਏ ਸਨ ਤੇ ਉਨ੍ਹਾਂ ਦੇ ਚਹਿਕ ਰਹੇ ਨਵੇਂ ਸਾਲ ਦੀਆਂ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਨੂੰ ਜਾਨਣ ਤੇ ਮਾਨਣ ਲਈ ਤਤਪਰ ਦਿਖਾਈ ਦਿੰਦੇ ਸਨ। ਸਭ ਤੋਂ ਪਹਿਲਾਂ ਪ੍ਰੀਤਮ ਸਿੰਘ ਸਰਾਂ ਵਲੋਂ ਸੰਖੇਪ ਵਿਚ ਐਸੋਸੀਏਸ਼ਨ ਵਲੋਂ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਤੇ ਸਿਟੀ, ਪਰੋਵੈਨਸ ਤੇ ਫੈਡਰਲ ਲੈਵਲ ਤੇ ਸਬੰਧਤ ਅਧਿਕਾਰੀਆਂ ਨਾਲ ਸੀਨੀਅਰਜ਼ ਦੇ ਮਸਲੇ ਉਠਾਉਣ ਬਾਰੇ ਜਾਣਕਾਰੀ ਦਿੱਤੀ ਗਈ। ਮਹਿੰਦਰ ਸਿੰਘ ਮੋਹੀ ਵਲੋਂ ਵਿਸਾਖੀ ਦੇ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਇਸ ਦੀ ਸਿੱਖ ਇਤਿਹਾਸ ਵਿਚ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਦਵਿੰਦਰ ਸਿੰਘ ਸੰਧੂ ਵਲੋਂ ਅੱਜ ਦੇ ਸਮੇਂ ਵਿਚ ਯੋਗਾ ਦੀ ਮਨੁੱਖ ਦੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਪਾਏ ਜਾ ਰਹੇ ਯੋਗਦਾਨ ਬਾਰੇ ਖੁੱਲ੍ਹ ਕੇ ਦੱਸਿਆ ਗਿਆ। ਸਾਰਿਆਂ ਦੀ ਸਹਿਮਤੀ ਨਾਲ ਵੱਖਵੱਖ ਦੇ ਪਾਰਕਾਂ ਵਿਚ ਯੋਗਾ ਦੀਆਂ ਕਲਾਸਾਂ ਲਾਉਣ ਦੇ ਪ੍ਰੋਗਰਾਮ ਵੀ ਉਲੀਕ ਲਏ ਗਏ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ 6 ਮਈ ਦਿਨ ਸ਼ਨਿਚਰਵਾਰ ਨੂੰ ਕੈਸੀ ਕੈਬਲ ਕਮਿਊਨਿਟੀ ਸੈਂਟਰ ਵਿਚ ਦੁਪਹਿਰ 1.30 ਤੋਂ 4.30 ਵਜੇ ਤੱਕ ‘ਮਾਨਸਿਕ ਅਰੋਗਤਾ ਤੇ ਤਣਾਅ ਤੋਂ ਮੁਕਤੀ’ ਵਿਸ਼ੇ ‘ਤੇ ਸੈਮੀਨਾਰ ਹੋਵੇਗਾ, ਜਿਸ ਵਿਚ ਬਲਦੇਵ ਸਿੰਘ, ਗੁਲਜ਼ਾਰ ਸਿੰਘ, ਡਾਕਟਰ ਰਵਸੀਰ ਕੌਰ ਗਿੱਲ ਐਮ.ਡੀ. ਇਸ ਵਿਸ਼ੇ ‘ਤੇ ਆਪਣੇ ਵਿਚਾਰ ਰੱਖਣਗੇ। ਸਾਰੇ ਸੀਨੀਅਰਜ਼ ਨੂੰ ਸਮੇਂ ‘ਤੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਯੋਗਾ ਦੀਆਂ ਕਲਾਸਾਂ ਬਾਰੇ ਜਾਂ ਸੈਮੀਨਾਰ ਬਾਰੇ ਹੇਠ ਲਿਖੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜੰਗੀਰ ਸਿੰਘ ਸੈਂਬੀ (ਪ੍ਰਧਾਨ) 416 409 0126, ਰਣਜੀਤ ਸਿੰਘ ਤੱਗੜ (ਉਪ ਪ੍ਰਧਾਨ) 416 878 3711, ਪ੍ਰੀਤਮ ਸਿੰਘ ਸਰਾਂ (ਸਕੱਤਰ) 416 833 0567, ਅਮਰੀਕ ਸਿੰਘ ਕੁਮਰੀਆ (ਵਿਤ ਸਕੱਤਰ) 647 998 7253, ਮਹਿੰਦਰ ਸਿੰਘ ਮੋਹੀ (ਮੀਡੀਆ ਐਡਵਾਈਜ਼ਰ) 416 659 1232, ਪ੍ਰਿਤਪਾਲ ਸਿੰਘ ਗਰੇਵਾਲ (ਡਾਇਰੈਕਟਰ) 647 209 9905, ਇਕਬਾਲ ਸਿੰਘ ਵਿਰਕ (ਡਾਇਰੈਕਟਰ) 647 704 7803.