ਬਰੈਂਪਟਨ/ਬਿਊਰੋ ਨਿਊਜ਼
ਉਨਟਾਰਿਓ ਦੀ ਲਿਬਰਲ ਸਰਕਾਰ ਵੱਲੋਂ ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਿਰੁਧ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਵੱਲੋਂ 14 ਅਗਸਤ ਦਿਨ ਐਤਵਾਰ ਨੂੰ ਦੁਪਿਹਰ 1 ਵਜੇ ਹਾਇਡਰੋ ਵੰਨ ਦੇ ਬਰੈਮਪਟਨ ਸਥਿਤ ਦਫਤਰ, 175 ਸੈਨਡਲਵੁੱਡ ਪਾਰਕਵੇਅ, ਸਾਹਮਣੇ ਮੁਜਾਹਰਾ ਕੀਤਾ ਜਾ ਰਿਹਾ ਹੈ।
ਹਾਇਡਰੋ ਵੰਨ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਨਾਲ ਬਿਜਲੀਆਂ ਦੀਆਂ ਕੀਮਤਾ ਬੇਹੱਦ ਵੱਧ ਜਾਣਗੀਆਂ ਅਤੇ ਇਹ ਆਮ ਮਿਹਨਤਕਸ਼ ਲੋਕਾਂ ਉਪਰ ਬੇਹੱਦ ਵੱਡਾ ਆਰਥਿਕ ਬੋਝ ਹੋਵੇਗਾ। ਇਹ ਵਿਚਾਰ ਕਮਿਊਨਿਸਟ ਪਾਰਟੀ ਕੈਨੇਡਾ ਦੇ ਉਨਟਾਰਿਓ ਸੂਬਾ ਲੀਡਰ ਡੇਵ ਮਕੀਅ ਨੇ ਪਰਗਟ ਕੀਤੇ। ਉਹਨਾਂ ਕਿਹਾ ਕਮਿਉਨਿਸਟ ਪਾਰਟੀ ਕਨੇਡਾ ਹਾਇਡਰੋ ਵੰਨ ਨੂੰ ਪ੍ਰਇਵੇਟ ਹੱਥਾਂ ਵਿੱਚ ਦੇਣ ਦਾ ਸਖਤ ਵਿਰੋਧ ਕਰਦੀ ਹੈ ਅਤੇ ਸਰਕਾਰ ਦੇ ਇਸ ਲੋਕ ਵਿਰੋਧੀ ਵੈਸਲੇ ਵਿਰੁੱਧ ਲੋਕਾਂ ਨੂੰ 14 ਅਗਸਤ ਦੇ ਇਸ ਮੁਜ਼ਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ। ਮੁਜ਼ਾਹਰੇ ਸਬੰਧੀ ਹੋਰ ਜਾਣਕਾਰੀ ਲਈ ਹਰਿੰਦਰ ਹੁੰਦਲ ਨਾਲ 647 818 6880 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …