4.3 C
Toronto
Wednesday, October 29, 2025
spot_img
Homeਕੈਨੇਡਾਨਿਯਮਾਂ ਤੋਂ ਟਾਲਾ ਵੱਟਣ ਵਾਲੇ ਨਰਸਿੰਗ ਹੋਮਜ਼ ਨੂੰ ਭਰਨੇ ਪੈਣਗੇ ਜੁਰਮਾਨੇ

ਨਿਯਮਾਂ ਤੋਂ ਟਾਲਾ ਵੱਟਣ ਵਾਲੇ ਨਰਸਿੰਗ ਹੋਮਜ਼ ਨੂੰ ਭਰਨੇ ਪੈਣਗੇ ਜੁਰਮਾਨੇ

logo-2-1-300x105-3-300x105ਓਨਟਾਰੀਓ/ਬਿਊਰੋ ਨਿਊਜ਼
ਬਜ਼ੁਰਗਾਂ ਤੇ ਕਮਜ਼ੋਰ ਵਿਅਕਤੀਆਂ ਦੀ ਦੇਖਭਾਲ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਤੋਂ ਆਨਾਕਾਨੀ ਕਰਨ ਵਾਲੇ ਨਰਸਿੰਗ ਹੋਮਜ਼ ਨੂੰ ਜਲਦ ਹੀ ਜੁਰਮਾਨੇ ਭਰਨੇ ਪੈਣਗੇ। ਇਹ ਐਲਾਨ ਸਿਹਤ ਮੰਤਰੀ ਐਰਿਕ ਹੌਸਕਿਨਜ਼ ਨੇ ਕੀਤਾ। 2015 ਦੀ ਆਪਣੀ ਸਾਲਾਨਾ ਰਿਪੋਰਟ ਵਿੱਚ ਇਨਾਂ ਮਾਪਦੰਡਾਂ ਦੀਆਂ ਸਿਫਾਰਸ਼ਾਂ ਆਡੀਟਰ ਜਨਰਲ ਬੌਨੀ ਲਿਜ਼ਿਕ ਨੇ ਕੀਤੀਆਂ ਸਨ। ਇਹ ਮਾਪਦੰਡ ਉਨਾਂ ਵਿਧਾਨਕ ਤੇ ਰੈਗੂਲੇਟਰੀ ਸੁਧਾਰਾਂ ਦਾ ਹਿੱਸਾ ਹਨ ਜਿਨਾਂ ਨੂੰ ਗਰਮੀਆਂ ਤੱਕ ਲਾਗੂ ਕੀਤਾ ਜਾਵੇਗਾ। ਇਨਾਂ ਤਹਿਤ ਹੈਲਥ ਕੇਅਰ ਵਿੱਚ ਸੁਧਾਰ ਲਿਆਉਣ, ਜਿਵੇਂ ਕਿ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਨਵੀਆਂ ਬਿਹਤਰ ਪ੍ਰੈਕਟਿਸਿਜ਼ ਕਰਨਾ, ਜ਼ਖ਼ਮਾਂ ਦਾ ਇਲਾਜ ਕਰਨ ਆਦਿ ਵਿੱਚ ਸੁਧਾਰ ਕਰਨ ਲਈ ਸਿਹਤ ਮੰਤਰਾਲੇ ਨੂੰ ਵਧੇਰੇ ਸ਼ਕਤੀਆਂ ਮਿਲਣਗੀਆਂ। ਸਿਹਤ ਮੰਤਰਾਲਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਨਰਸਿੰਗ ਹੋਮਜ਼ ਦਾ ਲਾਇਸੰਸ ਵੀ ਰੱਦ ਕਰ ਸਕੇਗਾ।
ਇਸ ਦੇ ਨਾਲ ਹੀ ਇਨਾਂ ਨਿਯਮਾਂ ਸਬੰਧੀ ਨਰਸਿੰਗ ਹੋਮਜ਼ ਨੂੰ ਦਿਸ਼ਾ ਨਿਰਦੇਸ਼ ਤੇ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਸਖ਼ਤੀ ਜਾਂਚ ਦੌਰਾਨ ਪਾਈਆਂ ਗਈਆਂ ਕਮੀਆਂ ਕਾਰਨ ਕੀਤੀ ਗਈ ਹੈ। ਹੌਸਕਿਨਜ਼ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਓਨਟਾਰੀਓ ਦੇ ਬਜ਼ੁਰਗਾਂ, ਜਿਨਾਂ ਨੂੰ ਸਿਹਤ ਸਬੰਧੀ ਲੰਮੀਂ ਦੇਖਭਾਲ ਦੀ ਲੋੜ ਹੈ, ਦੀ ਸੇਫਟੀ ਤੇ ਸੁਰੱਖਿਆ ਸਰਕਾਰ ਦਾ ਮੁੱਖ ਟੀਚਾ ਹੈ। ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਇਹ ਜੁਰਮਾਨਾਂ ਕਿੰਨਾ ਹੋਵੇਗਾ।
ਆਪਣੀ 2015 ਦੀ ਰਿਪੋਰਟ ਵਿੱਚ ਲਿਜ਼ਿਕ ਨੇ ਨਿਯਮਾਂ ਦੀ ਪਰਵਾਹ ਨਾ ਕਰਨ ਵਾਲੇ ਨਰਸਿੰਗ ਹੋਮਜ਼ ਖਿਲਾਫ ਕਾਰਵਾਈ ਨਾ ਕਰਨ ਲਈ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਸੀ। ਉਨਾਂ ਆਖਿਆ ਸੀ ਕਿ 78 ਨਰਸਿੰਗ ਹੋਮਜ਼ ਨੇ ਇੱਕ ਵੀ ਹੁਕਮ ਨਹੀਂ ਸੀ ਮੰਨਿਆ। ਇਸ ਦੌਰਾਨ ਐਨਡੀਪੀ ਨੇ ਇਨਾਂ ਜੁਰਮਾਨਿਆਂ ਸਬੰਧੀ ਫੈਸਲੇ ਦਾ ਸਵਾਗਤ ਕੀਤਾ ਹੈ। ਉਨਾਂ ਇਹ ਵੀ ਆਖਿਆ ਕਿ 78,000 ਵਾਸੀਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅਜੇ ਹੋਰ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ।

RELATED ARTICLES

ਗ਼ਜ਼ਲ

POPULAR POSTS