ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਵਿੱਚ ਰਹਿੰਦੇ ਬੱਚਿਆਂ ਨੂੰ ਆਪਣੀ ਮਾਂ ਬੋਲੀ ‘ਪੰਜਾਬੀ’ ਨਾਲ ਜੋੜੀ ਰੱਖਣ ਲਈ ਪੰਜਾਬ ਚੈਰਿਟੀ, ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸਹਿਯੋਗੀ ਸੰਸਥਾਵਾਂ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਦਸਵੇਂ ਪੰਜਾਬੀ ਲਿਖਣ ਦੇ ਮੁਕਾਬਲੇ 30 ਅਕਤੂਬਰ ਨੂੰ ਦਿਵਾਲੀ ਹੋਣ ਕਾਰਣ ਹੁਣ 6 ਨਵੰਬਰ ਦਿਨ ਐਤਵਾਰ ਦੁਪਹਿਰ 1:30 ਤੋਂ 4:30 ਵਜੇ ਤੱਕ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਹੋ ਰਹੇ ਹਨ। ਇਹਨਾਂ ਮੁਕਾਬਲਿਆਂ ਵਿੱਚ ਜੇ ਕੇ ਤੋਂ ਯੁਨੀਵਰਸਿਟੀ ਪੱਧਰ ਦੇ ਵਿਦਿਆਰਥੀ ਅਤੇ ਬਾਲਗ ਹਿੱਸਾ ਲੈ ਸਕਣਗੇ। ਇਸ ਵਾਰ ਚਿੱਤਰਕਾਰੀ ਦੇ ਮੁਕਾਬਲੇ ਲਈ ਸ਼ਾਂਤੀ (Peace) ਵਿਸ਼ੇ ਨਾਲ ਸਬੰਧਤ ਚਿੱਤਰ ਘਰੋਂ ਬਣਾ ਕੇ ਲਿਆਉਣੇ ਹੋਣਗੇ।
ਗਰੇਡ ਜੇ ਕੇ- ਐਸ ਕੇ (10 ਸ਼ਬਦ), ਗਰੇਡ 1-2 (15 ਸ਼ਬਦ), ਗਰੇਡ 3-4 (10 ਵਾਕ) ਅਤੇ ਗਰੇਡ 5-6 ਲਈ ਇੱਕ ਪੈਰਾ ਦੇਖ ਕੇ ਪੰਜਾਬੀ ਵਿੱਚ ਲਿਖਣਾ ਹੋਵੇਗਾ। ਗਰੇਡ 7 ਤੋਂ 10 ਲਈ ਵਿਸ਼ਾ ਹੋਵੇਗਾ , ‘ਬੋਲ ਚਾਲ ਦਾ ਸਲੀਕਾ’। ਗਰੇਡ 11 ਤੋ ਯੁਨੀਵਰਸਿਟੀ ਪੱਧਰ ਅਤੇ ਬਾਲਗਾਂ ਲਈ ਵਿਸ਼ਾ ਹੋਵੇਗਾ ‘ਵਿਆਹਾਂ ਤੇ ਬੇਲੋੜਾ ਖਰਚ’। ਇਸ ਵਿੱਚ ਮੌਜੂਦਾ ਦੌਰ ਵਿੱਚ ਵਿਆਹਾਂ ਤੇ ਬੇਲੋੜਾ ਖਰਚ ਕਰਨ ਤੇ ਇਸ ਸਬੰਧੀ ਤੁਹਾਡੇ ਆਪਣੇ ਨਿੱਜੀ ਤਜਰਬਿਆਂ ਬਾਰੇ ਲਿਖਣਾ ਹੋਵੇਗਾ।
ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਸਭ ਨੂੰ ਮੈਡਲ ਅਤੇ ਜੇਤੂਆਂ ਨੂੰ ਟਰਾਫੀਆਂ ਤੇ ਕੁੱਝ ਹੋਰ ਇਨਾਮ ਦਿੱਤੇ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਬਲਿਹਾਰ ਸਧਰਾ ਨਵਾਂਸ਼ਹਿਰ (647-297-8600), ਗੁਰਨਾਮ ਸਿੰਘ ਢਿੱਲੋਂ (647-287-2577) ਜਾਂ ਗੁਰਜੀਤ ਸਿੰਘ (905-230-6489) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਕ੍ਰਿਸਟਲ ਬੀਚ ਦਾ ਲਗਾਇਆ ਪਿਕਨਿਕ-ਨੁਮਾ ਮਨੋਰੰਜਕ ਟੂਰ
ਬਰੈਂਪਟਨ/ਡਾ. ਝੰਡ : ਲੰਘੇ ਵੀਰਵਾਰ 26 ਜੂਨ ਨੂੰ ਟਰੱਕਿੰਗ ਖੇਤਰ ਵੱਲੋਂ ਵਾਤਾਵਰਣ ਦੀ ਚੰਗੇਰੀ ਸਾਂਭ-ਸੰਭਾਲ …