ਕਰੋਨਾ ਦਾ ਖਤਰਾ
ਨਵੀਂ ਦਿੱਲੀ : ਲੌਕਡਾਊਨ ਦੀ ਮਿਆਦ ਖਤਮ ਹੋਣ ‘ਚ ਕੁਝ ਹੀ ਦਿਨ ਬਚੇ ਹਨ। ਅਜਿਹੇ ‘ਚ ਸਿਹਤ ਖੇਤਰ ਦੇ ਮਾਹਿਰਾਂ ਨੇ ਰਾਏ ਦਿੱਤੀ ਹੈ ਕਿ ਭਾਰਤ ਤੋਂ ਖਤਰਾ ਅਜੇ ਟਲਿਆ ਨਹੀਂ ਹੈ, 21 ਦਿਨ ਲੰਬੇ ਕੌਮਾਂਤਰੀ ਲੌਕਡਾਊਨ ਦੇ ਅਸਲ ਪ੍ਰਭਾਵ ਨੂੰ ਜਾਣਨ ਲਈ ਕਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ‘ਚ ਤੇਜੀ ਲਿਆਉਣ ਦੀ ਲੋੜ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਲੌਕਡਾਊਨ ਨਾਲ ਕਰੋਨਾ ਵਾਇਰਸ ਫੈਲਣ ਦੀ ਗਤੀ ਘੱਟ ਹੋਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਅਜੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਸਥਿਰ ਨਹੀਂ ਹੋਈ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਸਿਹਤ ਸਹੂਲਤਾਂ ਨੂੰ ਤੁੰਰਤ ਬਿਹਤਰ ਬਣਾਉਣ ਦੀ ਲੋੜ ਹੈ। ਸੈਂਟਰ ਫਾਰ ਡਿਜ਼ੀਜ਼ ਡਾਇਨਾਮਿਕਸ, ਇਕਨਾਮਿਕਸ ਐਂਡ ਪਾਲਿਸੀ ਦੇ ਡਾਇਰੈਕਟਰ ਅਤੇ ਫੈਲੋ ਰਮਣਨ ਲਕਸ਼ਮੀ ਨਾਰਾਇਣ ਨੇ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਹਾਂ ਕਿ ਲੌਕਡਾਊਨ ਕਾਰਗਰ ਹੋਵੇ ਤਾਂ ਸਾਨੂੰ ਤੇਜੀ ਨਾਲ ਜਾਂਚ ਕਰਨੀ ਪਵੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 5500 ਤੋਂ ਚੁੱਕੀ ਹੈ ਜਦਕਿ 149 ਮੌਤਾਂ ਹੋ ਚੁੱਕੀਆਂ ਹਨ।
Check Also
ਪਾਕਿਸਤਾਨੀ ਪੰਜਾਬ ਦੀ ਮੰਤਰੀ ਨੇ ਲਾਹੌਰ ’ਚ ਹਵਾ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ
ਕਿਹਾ : ਅੰਮਿ੍ਰਤਸਰ ਤੇ ਦਿੱਲੀ ਦੀਆਂ ਹਵਾਵਾਂ ਲਾਹੌਰ ਵਿਚ ਪ੍ਰਦੂਸ਼ਣ ਦਾ ਕਾਰਨ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ …