-10.7 C
Toronto
Tuesday, January 20, 2026
spot_img
Homeਦੁਨੀਆਕਾਬੁਲ ਵਿੱਚ ਅਗਵਾਕਾਰਾਂ ਤੋਂ ਛੁਡਾਈ ਭਾਰਤੀ ਮਹਿਲਾ ਵਤਨ ਪਰਤੀ

ਕਾਬੁਲ ਵਿੱਚ ਅਗਵਾਕਾਰਾਂ ਤੋਂ ਛੁਡਾਈ ਭਾਰਤੀ ਮਹਿਲਾ ਵਤਨ ਪਰਤੀ

logo-2-1-300x105-3-300x105ਨਵੀਂ ਦਿੱਲੀ : ਕਾਬੁਲ ਵਿੱਚ ਅਗਵਾਕਾਰਾਂ ਕੋਲੋਂ ਛੁਡਾਈ ਭਾਰਤੀ ਵਰਕਰ ਜੂਡਿਥ ਡਿਸੂਜ਼ਾ ਇੱਥੇ ਪਰਤ ਆਈ। ਆਗਾ ਖ਼ਾਨ ਫਾਊਂਡੇਸ਼ਨ ਲਈ ਸੀਨੀਅਰ ਤਕਨੀਕੀ ਸਲਾਹਕਾਰ ਵਜੋਂ ਕੰਮ ਕਰਦੀ ਇਸ 40 ਸਾਲਾ ਮਹਿਲਾ ਨੂੰ 9 ਜੁਲਾਈ ਨੂੰ ਕਾਬੁਲ ਵਿੱਚ ਉਸ ਦੇ ਦਫ਼ਤਰ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਜੂਡਿਥ ਅਫ਼ਗਾਨਿਸਤਾਨ ਵਿੱਚ ਭਾਰਤੀ ਸਫ਼ੀਰ ਮਨਪ੍ਰੀਤ ਵੋਹਰਾ ਨਾਲ ਸ਼ਨੀਵਾਰ ਸ਼ਾਮੀਂ ਛੇ ਵਜੇ ਇੰਦਰਾ ਗਾਂਧੀ ਹਵਾਈ ਅੱਡੇ ਉਤੇ ਪੁੱਜੀ। ਉਸ ਨੇ ਬਾਅਦ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਸਵੇਰੇ ਵਿਦੇਸ਼ ਮੰਤਰੀ ਨੇ ਟਵੀਟ ਕਰਕੇ ਦੱਸਿਆ ਸੀ ਕਿ ਜੂਡਿਥ ਨੂੰ ਬਚਾਅ ਲਿਆ ਗਿਆ। ਉਨ੍ਹਾਂ ਅਫ਼ਗਾਨਿਸਤਾਨ ਦੇ ਅਧਿਕਾਰੀਆਂ ਦਾ ਜੂਡਿਥ ਦੀ ਸੁਰੱਖਿਅਤ ਰਿਹਾਈ ਲਈ ਧੰਨਵਾਦ ਕੀਤਾ। ਫੌਰੀ ਤੌਰ ‘ਤੇ ਇਹ ਪਤਾ ਨਹੀਂ ਚੱਲ ਸਕਿਆ ਕਿ ਜੂਡਿਥ ਨੂੰ ਕਿਸ ਨੇ ਅਗਵਾ ਕੀਤਾ ਅਤੇ ਉਸ ਨੂੰ ਕਿਵੇਂ ਬਚਾਇਆ ਗਿਆ।
ਕੋਲਕਾਤਾ ਵਿੱਚ ਜੂਡਿਥ ਦੀ ਭੈਣ ਐਗਨਸ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਈ ਧੰਨਵਾਦੀ ਹਨ। ਪਰਿਵਾਰ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਉਸ ਦੀ ਰਿਹਾਈ ਯਕੀਨੀ ਬਣਾਉਣ ਲਈ ਦਖ਼ਲ ਦੇਣ ਦੀ ਮੰਗ ਕੀਤੀ ਸੀ।ઠ

RELATED ARTICLES
POPULAR POSTS