ਨਿਊਯਾਰਕ : ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਮੇਟ ਗਾਲਾ 2023 ਵਿੱਚ ਦਿਲਕਸ਼ ਅੰਦਾਜ਼ ਵਿੱਚ ਨਜ਼ਰ ਆਈ। ਉਸ ਨੇ ਪਤੀ ਨਿਕ ਜੋਨਸ ਨਾਲ ਕਾਲੇ ਤੇ ਸਫ਼ੈਦ ਕੱਪੜੇ ਪਹਿਨੇ ਹੋਏ ਸਨ। ਦੋਵਾਂ ਦੇ ਪਹਿਰਾਵੇ ਦੇ ਨਾਲ-ਨਾਲ ਸਾਰਿਆਂ ਦੀਆਂ ਨਜ਼ਰਾਂ ਪ੍ਰਿਯੰਕਾ ਦੇ ਹੀਰਿਆਂ ਦੇ ਹਾਰ ‘ਤੇ ਟਿਕੀਆਂ ਹੋਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਰ ਦੀ ਕੀਮਤ 2 ਅਰਬ ਰੁਪਏ ਹੈ। ਇਹ ਹਾਰ 11.6 ਕੈਰੇਟ ਦੇ ਹੀਰੇ ਦਾ ਹੈ, ਜਿਸ ਨੂੰ ਬੁਲਗਾਰੀ ਨੇ ਡਿਜ਼ਾਈਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਵੈਂਟ ਤੋਂ ਬਾਅਦ ਪ੍ਰਿਯੰਕਾ ਦੇ ਇਸ ਹਾਰ ਦੀ ਨਿਲਾਮੀ ਕੀਤੀ ਜਾਵੇਗੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …